ਤੰਬਾਕੂ `ਤੇ ਡਿਊਟੀ ਵਧਾਉਣ ਵਾਲੇ ਬਿੱਲ ਨੂੰ ਸੰਸਦ ਦੀ ਮਨਜ਼ੂਰੀ

0
31
Parliament approves

ਨਵੀਂ ਦਿੱਲੀ, 7 ਦਸੰਬਰ 2025 : ਤੰਬਾਕੂ ਅਤੇ ਤੰਬਾਕੂ ਉਤਪਾਦਾਂ (Tobacco and tobacco products) `ਤੇ ਆਬਕਾਰੀ ਡਿਊਟੀ ਵਧਾਉਣ ਸਬੰਧੀ ਕੇਂਦਰੀ ਆਬਕਾਰੀ ਡਿਊਟੀ (ਸੋਧ) ਬਿੱਲ-2025 (Central Excise Duty (Amendment) Bill-2025) ਨੂੰ ਸੰਸਦ ਦੀ ਮਨਜ਼ੂਰੀ ਮਿਲ ਗਈ।  ਬਿੱਲ `ਤੇ ਲੱਗਭਗ ਸਾਢੇ 3 ਘੰਟੇ ਦੀ ਚਰਚਾ ਅਤੇ ਉਸ ’ਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ (Finance Minister Nirmala Sitharaman) ਦੇ ਜਵਾਬ ਤੋਂ ਬਾਅਦ ਰਾਜ ਸਭਾ ਨੇ ਬਿਨਾਂ ਕਿਸੇ ਸੋਧ ਦੇ ਇਸ ਨੂੰ ਲੋਕ ਸਭਾ ਨੂੰ ਵਾਪਸ ਭੇਜਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ । ਇਸ ਨੂੰ ਲੋਕ ਸਭਾ ਦੀ ਮਨਜ਼ੂਰੀ ਮਿਲ ਗਈ ਸੀ ।

ਵਿੱਤ ਮੰਤਰੀ ਦੇ ਜਵਾਬ ਦੌਰਾਨ ਤ੍ਰਿਣਮੂਲ ਕਾਂਗਰਸ ਮੈਂਬਰਾਂ ਨੇ ਕਰ ਦਿੱਤਾ ਸੀ

ਹੰਗਾਮਾ

ਵਿੱਤ ਮੰਤਰੀ ਦੇ ਜਵਾਬ ਦੌਰਾਨ ਵਿਰੋਧੀ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਉਸ ਸਮੇਂ ਜ਼ੋਰਦਾਰ ਹੰਗਾਮਾ ਸ਼ੁਰੂ ਕਰ ਦਿੱਤਾ ਜਦੋਂ ਕਿ ਉਹ ਪੱਛਮੀ ਬੰਗਾਲ ਨੂੰ ਮਨਰੇਗਾ ਯੋਜਨਾ ਦਾ ਪੈਸਾ ਜਾਰੀ ਨਾ ਕਰਨ ਦੇ ਉਨ੍ਹਾਂ ਦੇ ਦੋਸ਼ਾਂ ਦਾ ਜਵਾਬ ਦੇ ਰਹੀ ਸੀ । ਚਰਚਾ ਦੌਰਾਨ ਵਿਰੋਧੀ ਧਿਰ ਨੇ ਇਸ ਨੂੰ ਜਿੱਥੇ ਮਾਲੀਆ ਵਸੂਲੀ ਦੀ ਕੋਸਿ਼ਸ਼ ਦੱਸਦੇ ਹੋਏ ਬਿੱਲ ਦੀ ਆਲੋਚਨਾ ਕੀਤੀ, ਉੱਥੇ ਹੀ ਸੱਤਾ ਧਿਰ ਦੇ ਮੈਂਬਰਾਂ ਨੇ ਇਸ ਨੂੰ ਲੋਕਾਂ ਦੀ ਸਿਹਤ ਲਈ ਇਕ ਮਹੱਤਵਪੂਰਨ ਕਦਮ ਦੱਸਿਆ।

Read More : ਪਾਨ ਮਸਾਲੇ `ਤੇ ਸੈੱਸ ਲਾਉਣ ਵਾਲਾ ਬਿੱਲ ਲੋਕ ਸਭਾ `ਚ ਪ੍ਰਵਾਨ

LEAVE A REPLY

Please enter your comment!
Please enter your name here