ਜਲੰਧਰ, 24 ਦਸੰਬਰ 2025 : ਪੰਜਾਬ ਦੇ ਜਿ਼ਲਾ ਜਲੰਧਰ (Jalandhar) ਦੇ ਖੇਤਰ ਸ਼ਾਹਕੋਟ ਦੇ ਭੋਏਪੁਰ ਪਿੰਡ (Bhoypur village of Shahkot) ਦੇ ਵਸਨੀਕ ਇਕ ਭਾਰਤੀ (ਪੰਜਾਬੀ) ਨੌਜਵਾਨ ਨੂੰ ਪਾਕਿਸਤਾਨ ਵਿਚ ਦਾਖਲ (Entering Pakistan) ਹੋਣ ਤੇ ਪਾਕਿਸਤਾਨੀ ਰੇਂਜਰਸ ਨੇ ਕਾਬੂ ਕਰ ਲਿਆ ਹੈ ।
ਕੌਣ ਹੈ ਇਹ ਨੌਜਵਾਨ
ਪੰਜਾਬ ਦੇ ਜਲੰਧਰ ਜਿ਼ਲ੍ਹੇ ਦੇ ਸ਼ਾਹਕੋਟ ਖੇਤਰ ਦੇ ਭੋਏਪੁਰ ਪਿੰਡ ਦੇ ਰਹਿਣ ਵਾਲਾ ਜਿਸ ਭਾਰਤੀ (ਪੰਜਾਬੀ) ਨੌਜਵਾਨ ਨੂੰ ਪਾਕਿਸਤਾਨੀ ਰੇਂਜਰਸ (Pakistani Rangers) ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਦਾ ਨਾਮ ਸ਼ਰਨਦੀਪ ਸਿੰਘ (Sharandeep Singh) ਹੈ ਤੇ ਕਥਿਤ ਤੌਰ `ਤੇ ਇਹ ਭਾਰਤ-ਪਾਕਿਸਤਾਨ ਸਰਹੱਦ (India-Pakistan border) ਪਾਰ ਕਰਕੇ ਪਾਕਿਸਤਾਨ ਵਿੱਚ ਦਾਖਲ ਹੋ ਗਿਆ ਹੈ ।
ਹਾਲ ਦੀ ਘੜੀ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਨੌਜਵਾਨ ਨੇ ਕਿਹੜੇ ਹਾਲਾਤਾਂ ਵਿੱਚ ਸਰਹੱਦ ਪਾਰ ਕੀਤੀ । ਭਾਰਤੀ ਸੁਰੱਖਿਆ ਏਜੰਸੀਆਂ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ । ਦੂਜੇ ਪਾਸੇ ਸ਼ਰਨਦੀਪ ਦੇ ਪਿਤਾ ਸਤਨਾਮ ਸਿੰਘ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਸਦਾ ਪੁੱਤਰ ਲਾਪਤਾ ਹੈ ।
Read More : ਪੁਤਿਨ ਨੇ ਕਰਵਾਈ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਨੂੰ 40 ਮਿੰਟ ਉਡੀਕ









