ਨਵੀਂ ਦਿੱਲੀ, 1 ਦਸੰਬਰ 2025 : ਭਾਰਤ ਦੇਸ਼ ਅੰਦਰ ਤੇਲ ਕੰਪਨੀਆਂ ਵਲੋਂ ਅੱਜ ਦਸੰਬਰ 2025 ਮਹੀਨੇ ਦੀ ਪਹਿਲੀ ਤਰੀਕ ਵਿਚ ਹੀ ਕਮਰਸ਼ੀਅਲ ਗੈਸ ਸਿਲੰਡਰ (Commercial gas cylinder) ਦੀਆਂ ਕੀਮਤਾਂ ਵਿਚ ਕਟੌਤੀ ਕਰਦਿਆਂ 10 ਰੁਪਏ ਘਟਾਏ (Reduced by 10 rupees) ਗਏ ਹਨ । ਦੱਸਣਯੋਗ ਹੈ ਕਿ ਉਕਤ ਕੀਮਤਾਂ ਅੱਜ ਤੋਂ ਹੀ ਲਾਗੂ ਹੋ ਗਈਆਂ ਹਨ।
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਹਾਲੇ ਹਨ ਸਥਿਰ
ਤੇਲ ਕੰਪਨੀਆਂ ਨੇ ਜਿਥੇ ਅੱਜ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਘਟਾ (Gas cylinder prices reduced) ਦਿੱਤੀਆਂ ਹਨ ਉਥੇ ਜੇਕਰ ਘਰੇਲੂ ਗੈਸ ਸਿਲੰਡਰ ਜਿਸਦਾ ਭਾਰ 14.2 ਕਿਲੋਗ੍ਰਾਮ ਹੁੰਦਾ ਹੈ ਦੀਆਂ ਕੀਮਤਾਂ ਵਿੱਚ ਨਾ ਤਾਂ ਵਾਧਾ ਕੀਤਾ ਗਿਆ ਹੈ ਅਤੇ ਨਾ ਹੀ ਘਟਾਇਆ ਗਿਆ ਹੈ । ਇਸ ਤੋਂ ਪਹਿਲਾਂ ਨਵੰਬਰ ਵਿੱਚ ਵੀ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ 5 ਰੁਪਏ ਦੀ ਕਮੀ ਕੀਤੀ ਗਈ ਸੀ, ਜਦੋਂ ਕਿ ਸਤੰਬਰ ਵਿੱਚ 51 ਰੁਪਏ ਤੱਕ ਦੀ ਕਮੀ ਕੀਤੀ ਗਈ ਸੀ । ਹਾਲਾਂਕਿ, ਇਸ ਦੌਰਾਨ ਅਕਤੂਬਰ ਵਿੱਚ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ 16 ਰੁਪਏ ਦਾ ਵਾਧਾ ਕੀਤਾ ਗਿਆ ਸੀ ।
10 ਰੁਪਏ ਘਟਣ ਨਾਲ ਹੁਣ ਕਮਰਸ਼ੀਅਲ ਗੈਸ ਸਿਲੰਡਰ ਹੋ ਗਿਆ ਹੈ ਕਿੰਨੇ ਦਾ
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (Indian Oil Corporation Limited) ਦੀ ਅਧਿਕਾਰਤ ਵੈਬਸਾਈਟ ਤੇ ਦਿੱਤੀ ਗਈ ਜਾਣਕਾਰੀ ਮੁਤਾਬਕ 19 ਕਿਲੋਗ੍ਰਾਮ ਗੈਸ ਸਿਲੰਡਰ ਦੀ ਕੀਮਤ 10 ਰੁਪਏ ਤੱਕ ਘਟਾ ਦਿੱਤੀ ਗਈ ਹੈ। ਜਿਸਦੇ ਚਲਦਿਆਂ 19 ਕਿਲੋਗ੍ਰਾਮ ਦਾ ਵਪਾਰਕ ਸਿਲੰਡਰ ਹੁਣ ਦਿੱਲੀ ਵਿੱਚ 1580.50 ਰੁਪਏ ਵਿੱਚ ਉਪਲਬਧ ਹੋਵੇਗਾ ਜਦੋਂ ਕਿ ਪਹਿਲਾਂ ਇਸਦੀ ਕੀਮਤ 1590.50 ਰੁਪਏ ਸੀ।ਇਸੇ ਤਰ੍ਹਾਂ ਕੋਲਕਾਤਾ ਵਿੱਚ ਇਸਦੀ ਕੀਮਤ ਹੁਣ 1,694 ਤੋਂ ਘਟ ਕੇ 1,684 ਹੋ ਗਈ ਹੈ । ਮੁੰਬਈ ਵਿੱਚ, ਇਸਦੀ ਕੀਮਤ ਹੁਣ 1,531 ਹੈ, ਜੋ ਕਿ 1,541 ਤੋਂ ਘੱਟ ਕੇ ਹੈ। ਚੇਨਈ ਵਿੱਚ, ਇੱਕ ਵਪਾਰਕ ਸਿਲੰਡਰ ਹੁਣ 1,749.50 ਤੋਂ ਘੱਟ ਕੇ 1,739.50 ਵਿੱਚ ਉਪਲਬਧ ਹੋਵੇਗਾ ।
Read More : ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ, ਨਵੀਆਂ ਕੀਮਤਾਂ ਅੱਜ ਤੋਂ ਲਾਗੂ









