ਆਮ ਆਦਮੀ ਦੀ ਭਲਾਈ ਲਈ ਅਧਿਕਾਰੀ ਹਰ ਸੰਭਵ ਕੋਸਿ਼ਸ਼ ਕਰਨ : ਭਗਵੰਤ ਮਾਨ

0
19
Bhagwant Mann

ਚੰਡੀਗੜ੍ਹ, 25 ਦਸੰਬਰ 2025 : ਸ਼ਾਸਨ ਵਿਚ ਲੋਕਾਂ ਨੂੰ ਤਰਜੀਹ ਦੇਣ ਲਈ ਇਕ ਸਪੱਸ਼ਟ ਮਾਪਦੰਡ ਸਥਾਪਿਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਆਲ ਇੰਡੀਆ ਅਤੇ ਸੈਂਟਰਲ ਸਰਵਿਸਿਜ਼ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦਾ ਹਰ ਪ੍ਰਸ਼ਾਸਕੀ ਫੈਸਲਾ ਆਮ ਆਦਮੀ (Aam Aadmi) ਦੀ ਭਲਾਈ ਅਤੇ ਰਾਹਤ ਲਈ ਹੋਵੇ ।

ਅਹੁਦੇ ਦੇ ਨਾਲ ਜਿ਼ੰਮੇਵਾਰੀ ਵੀ ਆਉਂਦੀ ਹੈ : ਮੁੱਖ ਮੰਤਰੀ

ਇੱਥੇ ਸਪੈਸ਼ਲ ਫਾਊਂਡੇਸ਼ਨ ਕੋਰਸ (ਐੱਸ. ਐੱਫ. ਸੀ.) ਲਈ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ) ਵਿਚ ਆਏ 32 ਆਈ. ਪੀ. ਐੱਸ., ਆਈ. ਆਰ. ਐੱਸ. ਅਤੇ ਹੋਰ ਅਧਿਕਾਰੀਆਂ (Officers) ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਹੁਦੇ ਦੇ ਨਾਲ ਜਿ਼ੰਮੇਵਾਰੀ ਵੀ ਆਉਂਦੀ ਹੈ ਅਤੇ ਸ਼ਾਸਨ ਦਾ ਮੁਲਾਂਕਣ ਨਾਗਰਿਕਾਂ ਦੇ ਜੀਵਨ `ਤੇ ਇਸ ਦੇ ਪ੍ਰਭਾਵ ਜ਼ਰੀਏ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਨੇ ਮਗਸੀਪਾ ਨੂੰ ਅਜਿਹੇ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਲਈ ਵਧਾਈ ਦਿੱਤੀ, ਜਿਸ ਨੇ ਇਸ ਨੂੰ ਦੇਸ਼ ਦੀਆਂ ਚੋਟੀ ਦੀਆਂ 5 ਸੂਬਾ ਪ੍ਰਸ਼ਾਸਕੀ ਸਿਖਲਾਈ ਸੰਸਥਾਵਾਂ ਵਿਚ ਸਥਾਨ ਦਿਵਾਇਆ ਹੈ, ਜੋ ਪੰਜਾਬ ਦੀ ਪੇਸ਼ੇਵਰ ਪਹੁੰਚ ਅਤੇ ਜਵਾਬਦੇਹ ਸ਼ਾਸਨ ਨੂੰ ਦਰਸਾਉਂਦਾ ਹੈ।

3,100 ਸਟੇਡੀਅਮਾਂ ਦਾ ਕੰਮ ਜੂਨ 2026 ਤੱਕ ਮੁਕੰਮਲ ਕਰਨ ਦੇ ਨਿਰਦੇਸ਼

ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਸੂਬੇ ਭਰ ਵਿਚ 1,350 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ 3,100 ਸਟੇਡੀਅਮਾਂ ਦੀ ਉਸਾਰੀ ਜੂਨ 2026 ਤੱਕ ਪੁਰੀ ਕਰਨ ਦੇ ਨਿਰਦੇਸ਼ ਦਿੱਤਾ। ਮੁੱਖ ਮੰਤਰੀ ਨੇ ਇਕ ਵਿਆਪਕ ਪੈਕੇਜ ਲਾਂਚ ਕੀਤਾ, ਜਿਸ ਵਿਚ 3,000 ਥਾਵਾਂ `ਤੇ ਅਤਿ-ਆਧੁਨਿਕ ਟ ਜਿਮ ਸਥਾਪਿਤ ਕਰਨਾ, 50 ਕਰੋੜ ਰੁਪਏ ਚੀ ਲਾਗਤ ਨਾਲ 17,000 ਖੇਡ ਕਿੱਟਾਂ ਦੀ ਵੰਡ, ਇਕ ਵਿਆਪਕ ਖੇਡ ਪੋਰਟਲ ਦੀ ਸ਼ੁਰੂਆਤ ਅਤੇ 43 ਕਰੋੜ ਰੁਪਏ ਦੀ ਲਾਗਤ ਨਾਲ ਇਕ ਨਵੇਂ ਯੁਵਾ ਭਵਨ ਦਾ ਨਿਰਮਾਣ ਸ਼ਾਮਲ ਹੈ ।

Read More : ਮੁੱਖ ਮੰਤਰੀ ਭਗਵੰਤ ਮਾਨ ਨੇ 450 ਮੁਲਾਜ਼ਮਾਂ ਨੂੰ ਸੌਂਪੇ ਨਿਯੁਕਤੀ ਪੱਤਰ

LEAVE A REPLY

Please enter your comment!
Please enter your name here