ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਸਤੰਬਰ 2026 `ਚ ਹੋਣ ਲਈ ਨੋਟੀਫਿਕੇਸ਼ਨ ਜਾਰੀ

0
16
Panjab University

ਚੰਡੀਗੜ੍ਹ, 28 ਨਵੰਬਰ 2025 : ਪੰਜਾਬ ਯੂਨੀਵਰਸਿਟੀ (Panjab University) (ਪੀ. ਯੂ.) ਵਿਚ ਹੋਣ ਵਾਲੀਆਂ ਸੈਨੇਟ ਚੋਣਾਂ (Senate elections) ਦੇ ਸ਼ਡਿਊਲ ਨੂੰ ਚਾਂਸਲਰ ਨੇ ਮਨਜ਼ੂਰੀ ਦੇ ਤੇ ਦਿੱਤੀ ਹੈ । ਇਸ ਸਬਧੀ ਨੋਟੀਫਿਕੇਸ਼ਨ (Notifications) ਸ਼ਾਮ 5:30 ਵਜੇ ਦੇ ਕਰੀਬ ਵਲੋਂ ਵਿਦਿਆਰਥੀਆਂ ਨੂੰ ਦਿੱਤਾ ਗਿਆ । ਇਸ ਤੋਂ ਬਾਅਦ ਸਾਬਕਾ ਸੈਨੇਟਰਾਂ ਅਤੇ ਵਿਦਿਆਰਥੀਆਂ ਦੀ ਖੁਸ਼ੀ ਦਾ ਕੋਈ ਰ : ਟਿਕਾਣਾ ਨਹੀਂ ਰਿਹਾ ਵਿਦਿਆਰਥੀ ਵਾ ਪਿਛਲੇ 27 ਦਿਨਾਂ ਤੋਂ ਸੈਨੇਟ ਚੋਣਾਂ ਦਾ ਵੀ ਵਿਰੋਧ ਕਰ ਰਹੇ ਸਨ, ਜਦੋਂ ਤੋਂ ਸੈਨੇਟ ਦੀ ਮੈਂਬਰਸ਼ਿਪ 91 ਤੋਂ ਘਟਾ ਕੇ 31 ਕਰ ਦਿੱਤੀ ਗਈ ਸੀ। ਸੈਨੇਟ ਚੋਣਾਂ ਹੁਣ ਸਿਰਫ਼ 91 ਸੀਟਾਂ ਲਈ ਹੋਣਗੀਆਂ ।

ਸੈਨੇਟ ਚੋਣਾਂ ਕਰਵਾਉਣ ਲਈ 240 ਦਿਨ ਪਹਿਲਾਂ ਪ੍ਰਵਾਨਗੀ ਹੋਣੀ ਜ਼ਰੂਰੀ ਹੈ

ਜਿ਼ਕਰਯੋਗ ਹੈ ਕਿ ਸੈਨੇਟ ਚੋਣਾਂ ਕਰਵਾਉਣ ਲਈ 240 ਦਿਨ ਪਹਿਲਾਂ ਪ੍ਰਵਾਨਗੀ ਹੋਣੀ ਜ਼ਰੂਰੀ ਹੈ । ਇਸ ਲਈ ਹੁਣ ਇਹ ਚੋਣਾਂ 240 ਦਿਨ ਬਾਅਦ ਹੀ ਹੋਣਗੀਆਂ । ਚੋਣ ਪ੍ਰਕਿਰਿਆ ਸਤੰਬਰ 2026 ਤੋਂ ਸ਼ੁਰੂ ਹੋਵੇਗੀ । ਹੁਣ ਪੀ. ਯੂ. ਨੂੰ ਅਗਲੇ ਸਾਲ 2026 ਦੇ ਨਵੰਬਰ ਮਹੀਨੇ ਵਿਚ ਸੈਨੇਟ ਮਿਲੇਗੀ । ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ (Save Punjab University Morcha) ਨਾਲ ਜੁੜੇੇ ਵਿਦਿਆਰਥੀਆਂ ਨੇ ਸੈਨੇਟ ਚੋਣਾਂ ਵਿਚ ਆਪਣੀ ਜਿੱਤ ਤੋਂ ਬਾਅਦ ਸ਼ੁੱਕਰਵਾਰ ਨੂੰ ਮਾਰਚ ਕੱਢਣ ਅਤੇ ਫਿਰ ਆਪਣਾ ਧਰਨਾ ਪ੍ਰਦਰਸ਼ਨ ਖਤਮ ਕਰਨ ਦਾ ਫ਼ੈਸਲਾ ਕੀਤਾ ਹੈ । ਹਾਲਾਂਕਿ ਇਸ ਦੌਰਾਨ ਵਿਦਿਆਰਥੀਆਂ ਨੇ ਆਪਣੇ ਵਿਰੁੱਧ ਦਰਜ ਲੈਣ ਦੀ ਵੀ ਮੰਗ ਕੀਤੀ ।

6 ਵੱਖ-ਵੱਖ ਫੈਕਲਟੀਆਂ ਲਈ ਹੁੰਦੀਆਂ ਹਨ ਸੈਨੇਟ ਚੋਣਾਂ

ਸੈਨੇਟ ਚੋਣਾਂ 6 ਵੱਖ-ਵੱਖ ਫੈਕਲਟੀਆਂ ਲਈ ਹੁੰਦੀਆਂ ਹਨ । ਇਨ੍ਹਾਂ `ਚ ਕਾਨੂੰਨ, ਭਾਸ਼ਾ, ਕਲਾ, ਵਿਗਿਆਨ ਅਤੇ ਸੰਯੁਕਤ ਫੈਕਲਟੀ ਸ਼ਾਮਲ ਹੁੰਦੀ ਹੈ । ਇਸ ਤੋਂ ਇਲਾਵਾ ਕਾਂਸਟੀਚਿਉਐਂਸੀ `ਚ ਤਕਨੀਕੀ ਅਤੇ ਪੇਸ਼ੇਵਰ ਕਾਲਜ ਦੇ ਪ੍ਰਿੰਸੀਪਲ, ਤਕਨੀਕੀ ਅਤੇ ਪ੍ਰੋਫੈਸ਼ਨਲ ਸਟਾਫ ਮੈਂਬਰ, ਪੀ. ਯੂ. ਸਟਾਫ (P. U. Staff) ਤੋਂ ਐਸੋਸੀਏਟ ਅਤੇ ਸਹਾਇਕ ਪ੍ਰੋਫੈਸਰ, ਆਰਟਸ ਕਾਲਜਾਂ ਦੇ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ, ਸਹਾਇਕ ਪ੍ਰੋਫੈਸਰ ਅਤੇ ਗ੍ਰੈਜੂਏਟ ਕਾਂਸਟੀਚਿਊਐਂਸੀ ਲਈ ਵੀ ਚੋਣਾਂ ਹੋਣੀਆਂ ਹਨ । ਇਸ ਤੋਂ ਇਲਾਵਾ ਗੈਜੂਏਟ ਕਾਂਸਟੀਚਿਊਐਂਸੀ ਵਿਚ 15 ਸੀਟਾਂ ਲਈ ਚੋਣਾਂ ਹੁੰਦੀਆਂ ਹਨ, ਜਦੋਂ ਕਿ ਸੈਨੇਟ ਵਿਚ 6 ਅਹੁਦੇਦਾਰ ਮੈਂਬਰ ਹੁੰਦੇ ਹਨ, ਜਿਨ੍ਹਾਂ ਵਿਚ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਸਿੱਖਿਆ ਮੰਤਰੀ, ਯੂ. ਟੀ. ਪ੍ਰਸ਼ਾਸਕ ਦੇ ਸਲਾਹਕਾਰ, ਯੂ. ਟੀ. ਦੇ ਉੱਚ ਸਿੱਖਿਆ ਨਿਰਦੇਸ਼ਕ, ਪੰਜਾਬ ਦੇ ਉੱਚ ਸਿੱਖਿਆ ਨਿਰਦੇਸ਼ਕ, ਯੂ. ਟੀ. ਪ੍ਰਸ਼ਾਸਨ ਸਲਾਹਕਾਰ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੀ ਸ਼ਾਮਲ ਹੁੰਦੇ ਹਨ ।

Read More : ਪੰਜਾਬ ਯੂਨੀਵਰਸਿਟੀ ਵਿਚ ਸੈਨੇਟ ਚੋਣਾਂ ਨੂੰ ਲੈ ਕੇ ਯੂਨੀਵਰਸਿਟੀ ਬੰਦ

LEAVE A REPLY

Please enter your comment!
Please enter your name here