ਦੇਸ਼ `ਚ 5,129 ਸਰਕਾਰੀ ਸਕੂਲਾਂ `ਚ ਇਕ ਵੀ ਵਿਦਿਆਰਥੀ ਨਹੀਂ

0
25
government-schools

ਨਵੀਂ ਦਿੱਲੀ, 18 ਦਸੰਬਰ 2025 : ਭਾਰਤ ਦੇ 10.13 ਲੱਖ ਸਰਕਾਰੀ ਸਕੂਲਾਂ (Government schools) ਵਿਚੋਂ 5,149 ਸਕੂਲਾਂ (5,149 schools) ਵਿਚ ਇਕ ਵੀ ਵਿਦਿਆਰਥੀ ਨਹੀਂ ਹੈ । ਸਰਕਾਰੀ ਅੰਕੜਿਆਂ (Government statistics) ਅਨੁਸਾਰ 2024-25 ਦੇ ਅਕਾਦਮਿਕ ਸਾਲ ਵਿਚ ਜਿਨ੍ਹਾਂ ਸਕੂਲਾਂ ਵਿਚ ਇਕ ਵੀ ਬੱਚੇ ਨੇ ਦਾਖਲਾ ਨਹੀਂ ਕਰਵਾਇਆ, ਉਨ੍ਹਾਂ ਵਿਚ 70 ਫੀਸਦੀ ਤੋਂ ਵੱਧ ਅਜਿਹੇ ਸਕੂਲ ਤੇਲੰਗਾਨਾ ਅਤੇ ਪੱਛਮੀ ਬੰਗਾਲ ਵਿਚ ਹਨ । ਸਿੱਖਿਆ ਮੰਤਰਾਲਾ (Ministry of Education) ਵੱਲੋਂ ਹਾਲ ਹੀ ਵਿਚ ਸੰਸਦ ਵਿਚ ਸਾਂਝੇ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ 10 ਤੋਂ ਘੱਟ ਜਾਂ ਜ਼ੀਰੋ ਦਾਖਲੇ` ਵਾਲੇ ਸਕੂਲਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ।

ਪਿਛਲੇ 2 ਸਾਲਾਂ ਵਿਚ ਅਜਿਹੇ ਸਰਕਾਰੀ ਸਕੂਲਾਂ ਦੀ ਗਿਣਤੀ ਵਿਚ ਹੋਇਆ ਹੈ 24 ਫੀਸਦੀ ਵਾਧਾ

ਪਿਛਲੇ 2 ਸਾਲਾਂ ਵਿਚ ਅਜਿਹੇ ਸਰਕਾਰੀ ਸਕੂਲਾਂ ਦੀ ਗਿਣਤੀ ਵਿਚ 24 ਫੀਸਦੀ ਦਾ ਵਾਧਾ ਹੋਇਆ ਹੈ । ਇਨ੍ਹਾਂ ਸਕੂਲਾਂ ਦੀ ਗਿਣਤੀ 2022-23 ਦੇ ਅਕਾਦਮਿਕ ਸਾਲ ਵਿਚ 52,309 ਤੋਂ ਵਧ ਕੇ 2024-25 ਵਿਚ 65,054 ਹੋ ਗਈ ਹੈ । ਸਰਕਾਰ ਨੇ ਲੋਕ ਸਭਾ ਮੈਂਬਰਾਂ ਕਾਰਤੀ ਪੀ. ਚਿਦਾਂਬਰਮ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਵਾਲਾਂ ਦੇ ਲਿਖਤੀ ਜਵਾਬ ਵਿਚ ਕਿਹਾ ਕਿ ਇਹ ਸਕੂਲ ਹੁਣ ਦੇਸ਼ ਦੇ ਕੁੱਲ ਸਰਕਾਰੀ ਸਕੂਲਾਂ ਦਾ 6.42 ਫੀਸਦੀ ਬਣਦੇ ਹਨ । ਤੇਲੰਗਾਨਾ ਵਿਚ ਲੱਗਭਗ 2,081 ਅਜਿਹੇ ਸਕੂਲ ਹਨ ਜਿਨ੍ਹਾਂ ਵਿਚ ਕੋਈ ਦਾਖਲਾ ਨਹੀਂ ਹੈ, ਜਦੋਂ ਕਿ ਪੱਛਮੀ ਬੰਗਾਲ (West Bengal) ਵਿਚ 1,571 ਅਜਿਹੇ ਸਕੂਲ ਹਨ ।

Read More : ਸਰਕਾਰੀ ਸਕੂਲਾਂ ਦੇ 474 ਵਿਦਿਆਰਥੀਆਂ ਨੇ NEET ਕੀਤੀ ਪਾਸ

LEAVE A REPLY

Please enter your comment!
Please enter your name here