ਤੇਲ ਅਵੀਵ, 1 ਦਸੰਬਰ 2025 : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ (Benjamin Netanyahu) ਨੇ ਆਪਣੇ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ (Corruption cases) ਨੂੰ ਖਤਮ ਕਰਨ ਲਈ ਦੇਸ਼ ਦੇ ਰਾਸ਼ਟਰਪਤੀ ਤੋਂ ਰਸਮੀ ਤੌਰ `ਤੇ ਮੁਆਫ਼ੀ (Apology) ਦੀ ਬੇਨਤੀ ਕੀਤੀ ਹੈ । ਐਤਵਾਰ ਨੂੰ ਜਾਰੀ ਇਕ ਬਿਆਨ ਵਿਚ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਨੇਤਨਯਾਹੂ ਨੇ ਰਾਸ਼ਟਰਪਤੀ ਮਹਿਲ ਦੇ ਕਾਨੂੰਨੀ ਵਿਭਾਗ ਨੂੰ ਇੱਕ ਰਸਮੀ ਮੁਆਫ਼ੀ ਦੀ ਅਰਜ਼ੀ ਸੌਂਪ ਦਿੱਤੀ ਹੈ ।
ਰਾਸ਼ਟਰਪਤੀ ਦਫ਼ਤਰ ਨੇ ਦੱਸਿਆ ਇਕ ਅਸਾਧਾਰਨ ਬੇਨਤੀ
ਰਾਸ਼ਟਰਪਤੀ ਦਫ਼ਤਰ (President’s Office) ਨੇ ਇਸ ਨੂੰ ਇਕ `ਅਸਾਧਾਰਨ ਬੇਨਤੀ` ਦੱਸਿਆ ਹੈ ਅਤੇ ਇਸ ਦੇ `ਗੰਭੀਰ ਅਤੇ ਦੂਰਗਾਮੀ ਪ੍ਰਭਾਵਾਂ` ਨੂੰ ਸਵੀਕਾਰ ਕੀਤਾ ਹੈ । ਇਹ ਬੇਨਤੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਜਨਤਕ ਤੌਰ `ਤੇ ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜ਼ੋਗ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ (Israeli Prime Minister) ਨੇਤਨਯਾਹੂ ਨੂੰ ਮੁਆਫ਼ੀ ਦੇਣ ਦੀ ਅਪੀਲ ਕਰਨ ਤੋਂ ਕੁਝ ਹਫ਼ਤੇ ਬਾਅਦ ਆਈ ਹੈ। ਰਾਸ਼ਟਰਪਤੀ ਦਫ਼ਤਰ ਨੇ ਅਰਜ਼ੀ ਪ੍ਰਾਪਤ ਹੋਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਸ `ਤੇ ਪੂਰੀ ਜਿ਼ੰਮੇਵਾਰੀ ਅਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ । ਮੁਆਫ਼ੀ ਪ੍ਰਕਿਰਿਆ ਲਈ ਨਿਆਂ ਮੰਤਰਾਲੇ (Ministry of Justice) ਦੀ ਰਾਏ ਅਤੇ ਜਨਤਕ ਹਿੱਤ ਦੇ ਮੁਲਾਂਕਣ ਦੀ ਲੋੜ ਹੁੰਦੀ ਹੈ ।
Read More : ਇਜਰਾਇਲ ਨੇ ਕੀਤਾ ਗਾਜਾ ਦੇ ਇੱਕੋ ਇਕ ਚਰਚ ਉਤੇ ਘਾਤਕ ਹਮਲਾ









