ਭਾਰਤ-ਰੂਸ ਵਪਾਰ ਸੰਤੁਲਨ ਸੁਧਾਰਨ ਦੀ ਲੋੜ : ਪਿਊਸ਼ ਗੋਇਲ

0
38
Piyush Goyal

ਨਵੀਂ ਦਿੱਲੀ, 7 ਦਸੰਬਰ 2025 : ਵਣਜ ਅਤੇ ਉਦਯੋਗ ਮੰਤਰੀ (Minister of Commerce and Industry) ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ-ਰੂਸ ਵਪਾਰ (India-Russia trade) ਨੂੰ ਹੋਰ 1 ਜ਼ਿਆਦਾ ਸੰਤੁਲਿਤ ਬਣਾਉਣ 7 ਦੀ ਲੋੜ ਹੈ ਅਤੇ ਇਸ ਲਈ ਦੋਵਾਂ ਦੇਸ਼ਾਂ ਕੋਲ ਵੱਡੇ ਮੌਕੇ ਮੌਜੂਦ ਹਨ।

ਵੱਖ-ਵੱਖ ਖੇਤਰਾਂ ਵਿਚ ਬਰਾਮਦ ਵਧਾਉਣ ਦੇ ਵੱਡੇ ਮੌਕੇ

`ਫਿੱਕੀ ਵੱਲੋਂ ਆਯੋਜਿਤ 3 ਭਾਰਤ-ਰੂਸ ਵਪਾਰ ਮੰਚ `ਚ ਪਿਊਸ਼ ਗੋਇਲ (Piyush Goyal) ਨੇ ਦੱਸਿਆ ਕਿ ਭਾਰਤ ਵੱਲੋਂ ਰੂਸ ਨੂੰ ਖਪਤਕਾਰ ਸਾਮਾਨ, ਖੁਰਾਕੀ ਉਤਪਾਦ, ਮੋਟਰ ਵਾਹਨ, ਭਾਰੀ ਕਮਰਸ਼ੀਅਲ ਵਾਹਨ, ਸਮਾਰਟਫੋਨ, ਉਦਯੋਗਿਕ ਕਲਪੁਰਜ਼ੇ ਅਤੇ ਕੱਪੜੇ ਵਰਗੇ ਖੇਤਰਾਂ `ਚ ਬਰਾਮਦ ਵਧਾਈ ਜਾ ਸਕਦੀ ਹੈ।ਵਿੱਤੀ ਸਾਲ 2024-25 `ਚ ਭਾਰਤ ਦੀ ਰੂਸ ਨੂੰ ਬਰਾਮਦ 4.9 ਅਰਬ ਡਾਲਰ ਰਹੀ, ਜਦੋਂਕਿ ਦਰਾਮਦ 63.8 ਅਰਬ ਡਾਲਰ, ਜਿਸ ਨਾਲ ਲੱਗਭਗ 59 ਅਰਬ ਡਾਲਰ ਦਾ ਵਪਾਰ ਘਾਟਾ ਦਰਜ ਹੋਇਆ।

ਦੋਹਾਂ ਦੇਸ਼ਾਂ ਨੇ ਤੈਅ ਕੀਤਾ ਹੈ 2030 ਤੱਕ 100 ਅਰਬ ਡਾਲਰ ਦਾ ਦੋਪੱਖੀ ਵਪਾਰ ਦਾ ਟੀਚਾ

ਦੋਵਾਂ ਦੇਸ਼ਾਂ ਨੇ 2030 ਤੱਕ 100 ਅਰਬ ਡਾਲਰ (100 billion dollars) ਦਾ ਦੋਪੱਖੀ ਵਪਾਰ ਦਾ ਟੀਚਾ ਤੈਅ ਕੀਤਾ ਹੈ । ਰੂਸੀ ਰਾਸ਼ਟਰਪਤੀ ਦਫਤਰ ਦੇ ਡਿਪਟੀ ਚੀਫ ਆਫ ਸਟਾਫ ਮੈਕਸਿਮ ਓਰੇਸ਼ਕਿਨ ਨੇ ਕਿਹਾ ਕਿ ਰੂਸ ਦੀ ਕੁੱਲ ਦਰਾਮਦ `ਚ ਭਾਰਤ ਦੀ ਹਿੱਸੇਦਾਰੀ ਅਜੇ 2 ਫੀਸਦੀ ਤੋਂ ਵੀ ਘੱਟ ਹੈ, ਜਿਸ ਨੂੰ ਵਧਾ ਕੇ ਵਪਾਰ ਸੰਤੁਲਨ ਸੁਧਾਰਨ ਦੀ ਜ਼ਰੂਰਤ ਹੈ । ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਵੀ ਬਰਾਮਦ ਨੂੰ ਉਤਸ਼ਾਹ ਦੇਣ ਲਈ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ `ਤੇ ਜ਼ੋਰ ਦਿੱਤਾ ।

Read More : ਭਾਰਤ, ਕੈਨੇਡਾ ਐੱਫ. ਟੀ. ਏ. ਗੱਲਬਾਤ ਮੁੜ ਸ਼ੁਰੂ ਕਰਨ `ਤੇ ਸਹਿਮਤ : ਗੋਇਲ

LEAVE A REPLY

Please enter your comment!
Please enter your name here