ਨਵੀਂ ਦਿੱਲੀ, 8 ਦਸੰਬਰ 2025 : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ’ਤੇ ਅੱਜ 8 ਦਸੰਬਰ ਦਿਨ ਸੋਮਵਾਰ ਨੂੰ ਲੋਕ ਸਭਾ (Lok Sabha) `ਚ ਚਰਚਾ ਦੀ ਸ਼ੁਰੂਆਤ ਕਰਨਗੇ । ਇਸ `ਚ ਰਾਸ਼ਟਰੀ ਗੀਤ ਬਾਰੇ ਕਈ ਮਹੱਤਵਪੂਰਨ ਅਤੇ ਅਣਸੁਣੇ ਪਹਿਲੂਆਂ ਦੇ ਸਾਹਮਣੇ ਆਉਣ ਦੀ ਸੰਭਾਵਨਾ ਹੈ । ਲੋਕ ਸਭਾ `ਚ ਰਾਸ਼ਟਰੀ ਗੀਤ ਵੰਦੇ ਮਾਤਰਮ (National song Vande Mataram) ਦੀ 150ਵੀਂ ਵਰ੍ਹੇਗੰਢ `ਤੇ ਚਰਚਾ ਸੋਮਵਾਰ ਲਈ ਸੂਚੀਬੱਧ ਹੈ ਅਤੇ ਇਸ `ਤੇ ਬਹਿਸ ਲਈ 10 ਘੰਟੇ ਦਾ ਸਮਾਂ ਤੈਅ ਕੀਤਾ ਗਿਆ ਹੈ ।
ਰੱਖਿਆ ਮੰਤਰੀ ਰਾਜਨਾਥ ਸਿੰਘ ਹੋਣਗੇ ਚਰਚਾ ਵਿਚ ਦੂਜੇ ਬੁਲਾਰੇ
ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਚਰਚਾ `ਚ ਦੂਜੇ ਬੁਲਾਰੇ ਹੋਣਗੇ । ਇਸ ਚਰਚਾ `ਚ ਲੋਕ ਸਭਾ `ਚ ਕਾਂਗਰਸ ਦੇ ਉਪ-ਨੇਤਾ ਗੌਰਵ ਗੋਗੋਈ ਅਤੇ ਪ੍ਰਿਅੰਕਾ ਗਾਂਧੀ ਵਡੇਰਾ ਸਮੇਤ ਹੋਰ ਮੈਂਬਰ ਵੀ ਸ਼ਾਮਲ ਹੋਣਗੇ । ਸੰਸਦ `ਚ ਇਹ ਚਰਚਾ, ਬੰਕਿਮ ਚੰਦਰ ਚਟੋਪਾਧਿਆਏ ਵੱਲੋਂ ਰਚੇ ਗਏ ਅਤੇ ਜਦੁਨਾਥ ਭੱਟਾਚਾਰੀਆ ਵੱਲੋਂ ਸੰਗੀਤਬੱਧ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ `ਤੇ ਪੂਰਾ ਸਾਲ ਆਯੋਜਿਤ ਹੋਣ ਵਾਲੇ ਸਮਾਰੋਹ ਦਾ ਹਿੱਸਾ ਹੈ । ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ `ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਸ ’ਤੇ 1937 `ਚ ਇਸ ਗੀਤ `ਚੋਂ ਪ੍ਰਮੁੱਖ ਛੰਦਾਂ ਨੂੰ ਹਟਾਉਣ ਅਤੇ ਵੰਡ-ਪਾਊ ਬੀਜ ਬੀਜਣ ਦਾ ਦੋਸ਼ ਲਾਇਆ ਸੀ ।
Read More : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਦਿੱਤੀ ਵਧਾਈ









