ਪੰਚਕੂਲਾ, 21 ਅਕਤੂਬਰ 2025 : ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ ਪੁਲਸ (Former Director General of Police, Punjab) (ਡੀ. ਜੀ. ਪੀ.) ਮੁਹੰਮਦ ਮੁਸਤਫਾ ਵਿਰੁੱਧ ਬੇੇਟੇ ਅਕੀਲ ਅਖ਼ਤਰ ਦੀ ਹੱਤਿਆ ਕਰਨ ਅਤੇ ਸਾਜਿਸ਼ ਘੜਨ ਦੇ ਮਾਮਲੇ ਵਿਚ ਪੰਚਕੂਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਉਕਤ ਖੇਤਰ ਹਰਿਆਣਾ ਸੂਬੇ ਅਧੀਨ ਪੈਂਦਾ ਹੈ ।
ਸਾਬਕਾ ਡੀ. ਜੀ. ਪੀ. ਤੋਂ ਇਲਾਵਾ ਹੋਰ ਕਿਸ ਕਿਸ ਖਿਲਾਫ਼ ਹੋਇਆ ਹੈ ਕੇਸ ਦਰਜ
ਹਰਿਆਣਾ ਦੇ ਪੰਚਕੂਲਾ ’ਚ ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ (Muhammad Mustafa) ਖਿਲਾਫ ਬੇਟੇ ਅਕੀਲ ਅਖਤਰ ਦੀ ਹੱਤਿਆ ਕਰਨ ਅਤੇ ਸਾਜਿਸ਼ ਰਚਣ ਸਬੰਧੀ ਮਾਮਲਾ ਉਪਰੋਕਤ ਤੋਂ ਇਲਾਵਾ ਉਨ੍ਹਾਂ ਦੀ ਪਤਨੀ, ਬੇਟੀ ਅਤੇ ਨੂੰਹ ਦੇ ਖਿਲਾਫ਼ ਵੀ ਦਰਜ ਹੋਇਆ ਹੈ ।
ਰਜੀਆ ਸੁਲਤਾਨਾ ਤੇ ਮੁਹੰਮਦ ਮੁਸਤਫਾ ਦੇ ਗੁਆਂਢੀ ਨੇ ਕੀ ਕੀ ਲਗਾਏ ਸਨ ਦੋਸ਼
ਪੰਜਾਬ ਦੇ ਸਾਬਕਾ ਮੰਤਰੀ ਰਜੀਆ ਸੁਲਤਾਨਾ (Former Punjab Minister Razia Sultana) ਅਤੇ ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਦੇ ਬੇਟੇ ਅਕੀਲ ਦੀ ਮੌਤ (Aqeel’s death) ਦੇ ਮਾਮਲੇ ’ਚ ਗੁਆਂਢੀ ਸ਼ਮਸ਼ੁਦੀਨ ਨੇ ਗੰਭੀਰ ਆਰੋਪ ਲਗਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਅਕੀਲ ਦੀ ਪਤਨੀ ਅਤੇ ਪਿਤਾ ਦਰਮਿਆਨ ਨਾਜਾਇਜ਼ ਸਬੰਧ ਸਨ, ਜਿਸ ’ਚ ਰਜੀਆ ਸੁਲਤਾਨਾ ਵੀ ਸ਼ਾਮਲ ਸੀ।
ਪੁਲਸ ਕਮਿਸ਼ਨਰ ਨੂੰ ਸ਼ਮਸ਼ੂਦੀਨ ਨੇ ਦਿੱਤੀ ਸਿ਼ਕਾਇਤ
ਸ਼ਮਸ਼ੂਦੀਨ ਨੇ ਪੰਚਕੂਲਾ ਦੇ ਪੁਲਿਸ ਕਮਿਸ਼ਨਰ (Police Commissioner of Panchkula) ਨੂੰ ਸ਼ਿਕਾਇਤ ਸੌਂਪੀ ਸੀ, ਜਿਸ ਨੂੰ ਆਧਾਰ ਬਣਾ ਕੇ ਪੰਚਕੂਲਾ ਐਮ. ਡੀ. ਸੀ. ਥਾਣਾ ਪੁਲਸ ਨੇ ਮੁਹੰਮਦ ਮੁਸਤਫ਼ਾ, ਉਨ੍ਹਾਂ ਦੀ ਪਤਨੀ ਤੇ ਸਾਬਕਾ ਮੰਤਰੀ ਰਜੀਆ ਸੁਲਤਾਨਾ, ਨੂੰਹ ਅਤੇ ਬੇਟੀ ਦੇ ਖਿਲਾਫ਼ ਧਾਰਾ 103 (1), 61 ਬੀ. ਐਨ. ਐਸ. ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।
ਅਕੀਲ ਦੀ ਹੋ ਗਈ ਸੀ 16 ਅਕਤੂਬਰ ਦੀ ਦੇਰ ਰਾਤ ਨੂੰ ਹੀ ਪੰਚਕੂਲਾ ਵਿਚ ਮੌਤ
ਜ਼ਿਕਰਯੋਗ ਹੈ ਕਿ ਅਕੀਲ ਦੀ 16 ਅਕਤੂਬਰ ਦੀ ਦੇਰ ਰਾਤ ਪੰਚਕੂਲਾ ’ਚ ਮੌਤ ਹੋ ਗਈ ਸੀ । ਪਰਿਵਾਰ ਨੇ ਦੱਸਿਆ ਸੀ ਕਿ ਦਵਾਈਆਂ ਦੀ ਓਵਰਡੋਜ਼ ਦੇ ਕਾਰਨ ਉਸ ਦੀ ਮੌਤ ਹੋਈ ਸੀ । ਇਸ ਤੋਂ ਬਾਅਦ ਅਕੀਲ ਦਾ 27 ਅਗਸਤ ਦਾ ਇਕ ਵੀਡੀਓ ਸਾਹਮਣੇ ਆਇਆ, ਜਿਸ ’ਚ ਉਹ ਕਹਿ ਰਿਹਾ ਹੈ ਕਿ ਪਰਿਵਾਰ ਦੇ ਲੋਕ ਉਸ ਨੂੰ ਮਾਰਨ ਦੇ ਲਈ ਸਾਜ਼ਿਸ਼ਾਂ ਰਚ ਰਹੇ ਹਨ ।
Read More : ਮੁਹੰਮਦ ਮੁਸਤਫ਼ਾ ਖਿਲਾਫ਼ ਸਖ਼ਤ ਕਾਰਵਾਈ ਕਰੇ ਚੋਣ ਕਮਿਸ਼ਨ: ਰਾਘਵ ਚੱਢਾ