ਨਵੀਂ ਦਿੱਲੀ, 7 ਅਪ੍ਰੈਲ 2026 : ਭਾਰਤ ਦੇਸ਼ ਦੇ ਵਿਦੇਸ਼ ਮੰਤਰਾਲਾ (Ministry of External Affairs) ਦੇ ਬੁਲਾਰੇ ਨੇ ਦੱਸਿਆ ਕਿ 1700 ਤੋਂ ਵਧ ਭਾਰਤੀ ਨਾਗਰਿਕਾਂ ਵਲੋਂ ਵੱਖ-ਵੱਖ ਰਸਤਿਆਂ ਰਾਹੀਂ ਈਰਾਨ (Iran) ਛੱਡਿਆ ਜਾ ਚੁੱਕਿਆ ਹੈ ।
ਹੋਰ ਕੀ ਕੀ ਦੱਸਿਆ ਵਿਦੇਸ਼ ਮੰਤਰਾਲਾ ਨੇ
ਮਿਲੀ ਜਾਣਕਾਰੀ ਮੁਤਾਬਕ ਜੋ ਇਕ ਮਹੀਨਾ ਪਹਿਲਾ ਪੱਛਮੀ ਏਸ਼ੀਆ ਵਿਚ ਸੰਘਰਸ਼ ਸ਼ੁਰੂ ਹੋਇਆ ਹੈ ਦੇ ਚਲਦਿਆਂ ਵਿਦੇਸ਼ ਮੰਤਰਾਲਾ ਦੇ ਦੱਸਣ ਮੁਤਾਬਕ 1700 ਤੋਂ ਵਧ ਭਾਰਤੀ ਨਾਗਰਿਕ ਈਰਾਨ ਛੱਡ ਚੁੱਕੇ ਹਨ । ਮੰਤਰਾਲਾ ਨੇ ਦੱਸਿਆ ਕਿ ਭਾਰਤੀ ਨਾਗਰਿਕਾਂ ਵਲੋਂ ਈਰਾਨ ਅਰਮੀਨੀਆ ਅਤੇ ਅਜਰਬਾਈਜਾਨ ਦੇ ਜ਼ਮੀਨੀ ਸਰਹੱਦੀ ਰਸਤਿਆਂ ਬਾਹਰ ਆਇਆ ਗਿਆ ਹੈ ।
ਰਣਧੀਰ ਜੈਸਵਾਲ ਨੇ ਹੋਰ ਕੀ ਜਾਣਕਾਰੀ ਦਿੱਤੀ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ (Randhir Jaiswal) ਨੇ ਇੱਕ ਮੀਡੀਆ ਬ੍ਰੀਫਿੰਗ ਵਿੱਚ ਕਿਹਾ ਕਿ ਤਹਿਰਾਨ ਵਿੱਚ ਭਾਰਤੀ ਦੂਤਾਵਾਸ ਨੇ ਹੁਣ ਤੱਕ 1,777 ਭਾਰਤੀ ਨਾਗਰਿਕਾਂ ਨੂੰ ਅਰਮੀਨੀਆ ਅਤੇ ਅਜ਼ਰਬਾਈਜਾਨ ਰਾਹੀਂ ਇਰਾਨ ਤੋਂ ਬਾਹਰ ਕੱਢਣ ਵਿੱਚ ਮਦਦ ਕੀਤੀ ਹੈ, ਜਿਸਦੇ ਚਲਦਿਆਂ ਹੀ ਭਾਰਤੀ ਨਾਗਰਿਕ (Indian citizen) ਜਹਾਜ਼ ਰਾਹੀਂ ਵਾਪਸ ਆਪਣੇ ਘਰ ਪਰਤ (Return home) ਰਹੇ ਹਨ । ਜੈਸਵਾਲ ਨੇ ਦੱਸਿਆ ਕਿ ਘਰ ਪਰਤਣ ਵਾਲੇ ਭਾਰਤੀਆਂ ਵਿੱਚ 895 ਵਿਦਿਆਰਥੀ ਅਤੇ 345 ਮਛੇਰੇ ਸ਼ਾਮਲ ਹਨ । ਉਨ੍ਹਾਂ ਕਿਹਾ ਕਿ ਭਾਰਤੀ ਮਛੇਰੇ ਇਰਾਨ ਦੀਆਂ ਵੱਖ-ਵੱਖ ਕੰਪਨੀਆਂ ਵਿੱਚ ਕੰਮ ਕਰਦੇ ਸਨ ਅਤੇ ਉਹ 4 ਅਪ੍ਰੈਲ ਨੂੰ ਅਰਮੀਨੀਆ ਤੋਂ ਜਹਾਜ਼ ਰਾਹੀਂ ਘਰ ਪਰਤ ਆਏ ਸਨ ।









