ਨਵੀਂ ਦਿੱਲੀ, 26 ਨਵੰਬਰ 2025 : ਜੇਕਰ ਮੋਬਾਈਲ ਫੋਨ ਯੂਜ਼ਰ (Mobile phone user) ਦੇ ਨਾਂ `ਤੇ ਖਰੀਦੇ ਗਏ ਸਿਮ ਕਾਰਡ ਦੀ ਵਰਤੋਂ ਸਾਈਬਰ ਧੋਖਾਦੇਹੀ ਜਾਂ ਕਿਸੇ ਗ਼ੈਰ-ਕਾਨੂੰਨੀ ਸਰਗਰਮੀਆਂ `ਚ ਹੁੰਦੀ ਹੈ, ਤਾਂ ਉਸ ਦੇ ਲਈ ਮੂਲ ਗਾਹਕ ਨੂੰ ਵੀ ਕਾਨੂੰਨੀ ਤੌਰ `ਤੇ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ । ਇਕ ਅਧਿਕਾਰਤ ਬਿਆਨ `ਚ ਇਹ ਜਾਣਕਾਰੀ ਦਿੱਤੀ ਗਈ ।
ਦੂਰਸੰਚਾਰ ਵਿਭਾਗ ਨੇ ਦਿੱਤੀ ਹੈ ਮੋਬਾਈਲ ਯੰਤਰਾਂ ਦੇ ਆਈ. ਐਮ. ਈ. ਆਈ. ਨੰਬਰ ਦੀ ਪੁਸ਼ਟੀ `ਸੰਚਾਰ ਸਾਥੀ` ਪੋਰਟਲ ਜਾਂ ਐਪ ਕਰਨ ਸਲਾਹ
ਦੂਰਸੰਚਾਰ ਵਿਭਾਗ (Department of Telecommunications) ਨੇ ਕਿਹਾ ਕਿ ਮੋਬਾਈਲ ਫੋਨ ਦੇ ਵਿਸ਼ੇਸ਼ ਪਛਾਣ ਨੰਬਰ ਆਈ. ਐੱਮ. ਈ. ਆਈ, `ਚ ਛੇੜਛਾੜ ਵਾਲੇ ਯੰਤਰਾਂ ਦੀ ਵਰਤੋਂ, ਫਰਜ਼ੀ ਦਸਤਾਵੇਜ਼ਾਂ ਦੇ ਆਧਾਰ `ਤੇ ਸਿਮ ਲੈਣਾ ਜਾਂ ਦੂਸਰਿਆਂ ਨੂੰ ਸਿਮ ਸੌਂਪਣਾ ਗੰਭੀਰ ਉਲੰਘਣਾ ਹੈ ਅਤੇ ਇਸ ਦੇ ਬੁਰੇ ਨਤੀਜੇ ਮੂਲ ਗਾਹਕ `ਤੇ ਵੀ ਲਾਗੂ ਹੋਣਗੇ । ਇਸ ਦੇ ਨਾਲ ਹੀ ਦੂਰਸੰਚਾਰ ਵਿਭਾਗ ਨੇ ਗਾਹਕਾਂ ਨੂੰ ਕਾਲਿੰਗ ਲਾਈਨ ਆਈਡੈਂਟੀਟੀ (Calling Line Identity) (ਸੀ. ਐਲ. ਆਈ.) ਜਾਂ ਪਛਾਣ ਬਦਲਣ ਵਾਲੇ ਦੂਜੇ ਐਪ ਅਤੇ ਵੈੱਬਸਾਈਂਟ ਦੀ ਵਰਤੋਂ ਨਾ ਕਰਨ ਦੀ ਹਦਾਇਤ ਵੀ ਦਿੱਤੀ ਹੈ । ਦੂਰਸੰਚਾਰ ਵਿਭਾਗ ਨੇ ਮੋਬਾਈਲ ਯੰਤਰਾਂ ਦੇ ਆਈ. ਐਮ. ਈ. ਆਈ. ਨੰਬਰ ਦੀ ਪੁਸ਼ਟੀ `ਸੰਚਾਰ ਸਾਥੀ` ਪੋਰਟਲ ਜਾਂ ਐਪ ਕਰਨ ਸਲਾਹ ਦਿੱਤੀ ਹੈ । ਵਿਭਾਗ ਨੇ ਕਿਹਾ, “ਸਰਕਾਰ ਨੇ ਦੂਰਸੰਚਾਰ ਸਾਧਨਾਂ* ਦੀ ਗਲਤ ਵਰਤੋਂ ਰੋਕਣ ਅਤੇ ਸਾਰੇ ਨਾਗਰਿਕਾਂ ਲਈ ਇਕ ਸੁਰੱਖਿਅਤ ਦੂਰਸੰਚਾਰ ਈਕੋਸਿਸਟਮ ਤਿਆਰ ਕਰਨ ਲਈ ਸਖ਼ਤ ਬੰਦਿਸ਼ਾਂ ਲਾਈਆਂ ਹਨ ।
3 ਸਾਲ ਤੱਕ ਦੀ ਕੈਦ ਅਤੇ 50 ਲੱਖ ਰੁਪਏ ਤੱਕ ਦਾ ਹੋ ਸਕਦਾ ਹੈ ਜੁਰਮਾਨਾ
ਬਿਆਨ ਮੁਤਾਬਕ ਦੂਰਸੰਚਾਰ ਕਾਨੂੰਨ-2023 (Telecommunications Act- 2023) ਦੇ ਤਹਿਤ ਮੋਬਾਈਲ ਯੂਜ਼ਰ ਦੀ ਪਛਾਣ `ਚ ਮਦਦਗਾਰ ਆਈ. ਐਮ. ਈ. ਆਈ. ਅਤੇ ਹੋਰ ਤਰੀਕਿਆਂ ਨਾਲ ਛੇੜਛਾੜ ’ਤੇ 3 ਸਾਲ ਤੱਕ ਦੀ ਕੈਦ ਅਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ । ਦੂਰਸੰਚਾਰ (ਦੂਰਸੰਚਾਰ ਸਾਈਬਰ ਸੁਰੱਖਿਆ) ਨਿਯਮ, 2024 ਕਿਸੇ ਵੀ ਵਿਅਕਤੀ ਨੂੰ ਆਈ. ਐਮ. ਈ. ਆਈ. ਨੂੰ ਬਦਲਣ ਜਾਂ ਅਜਿਹੇ ਯੰਤਰਾਂ ਦੀ ਵਰਤੋਂ ਕਰਨ, ਉਤਪਾਦਨ ਕਰਨ ਜਾਂ ਰੱਖਣ ਤੋਂ ਰੋਕਦਾ ਹੈ, ਜਿਸ `ਚ ਆਈ. ਐੱਮ. ਈ. ਆਈ. ਨੰਬਰ (I. M. E. I. Number) `ਚ ਬਦਲਾਅ ਕੀਤਾ ਜਾ ਸਕਦਾ ਹੈ ।
Read more : ਇਸ ਹਫਤੇ ਦੂਰਸੰਚਾਰ ਵਿਭਾਗ ਦੂਰਸੰਚਾਰ ਕੰਪਨੀਆਂ ਨੂੰ ਭੁਗਤਾਨ ਲਈ ਮੰਗ-ਪੱਤਰ ਕਰੇਗਾ ਜਾਰੀ









