ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਤੀ ਦੀ ਵਿਗੜੀ ਤਬੀਅਤ, ਫੈਨਜ਼ ਹੋਏ ਪ੍ਰੇਸ਼ਾਨ

0
49
ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਤੀ ਦੀ ਵਿਗੜੀ ਤਬੀਅਤ, ਫੈਨਜ਼ ਹੋਏ ਪ੍ਰੇਸ਼ਾਨ
ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਤੀ ਦੀ ਵਿਗੜੀ ਤਬੀਅਤ, ਫੈਨਜ਼ ਹੋਏ ਪ੍ਰੇਸ਼ਾਨ

ਇਸੇ ਵੇਲੇ ਦੀ ਵੱਡੀ ਖਬਰ ਬਾਲੀਵੁੱਡ ਤੋਂ ਸਾਹਮਣੇ ਆ ਰਹੀ ਹੈ।ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਤੀ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਹੈ।ਸੂਤਰਾਂ ਮੁਤਾਬਿਕ ਅਦਾਕਾਰ ਨੂੰ ਛਾਤੀ ‘ਚ ਤੇਜ਼ ਦਰਦ ਮਹਿਸੂਸ ਹੋਇਆ ਤੇ ਇਸਦੇ ਨਾਲ ਹੀ ਬੇਚੈਨੀ ਵੀ ਹੋਣ ਲੱਗੀ।ਅੱਜ ਸਵੇਰੇ ਸਿਹਤ ਵਿਘੜਨ ‘ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।ਜਾਣਕਾਰੀ ਅਨੁਸਾਰ ਅਦਾਕਾਰ ਨੂੰ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ।

ਹਸਪਤਾਲ ‘ਚ ਦਾਖਿਲ ਹੋਣ ਤੋਂ ਬਾਅਦ ਇਸ ਸਮੇਂ ਉਨ੍ਹਾਂ ਦੀ ਸਿਹਤ ਕਿਵੇਂ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।ਦੱਸ ਦਈਏ ਕਿ ਹਾਲ ਹੀ ‘ਚ ਮਿਥੁਨ ਚੱਕਰਵਤੀ ਨੂੰ ਪਦਮ ਭੂਸ਼ਣ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਅਵਾਰਡ ਦੇ ਮਿਲਣ ‘ਤੇ ਉਨ੍ਹਾਂ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਮੈਂ ਇਸ ਅਵਾਰਡ ਦੇ ਮਿਲਣ ਨਾਲ ਖੁਸ਼ ਹਾਂ।

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਕਦੇ ਵੀ ਆਪਣੇ ਲਈ ਕੁੱਝ ਨਹੀਂ ਮੰਗਿਆ ਤੇ ਜਦੋਂ ਬਿਨਾਂ ਮੰਗੇ ਕੁੱਖ ਮਿਲਦਾ ਹੈ ਤਾਂ ਉਸਦੀ ਅਲੱਗ ਹੀ ਖੁਸ਼ੀ ਹੁੰਦੀ ਹੈ।ਇਹ ਇੱਕ ਅਲੱਗ ਹੀ ਅਹਿਸਾਸ ਹੈ ਤੇ ਮੈਂ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ। ਇੰਨਾ ਪਿਆਰ ਦੇਣ ਲਈ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ। ਮਿਥੁਨ ਚੱਕਰਵਤੀ ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਹਨ।ਉਨ੍ਹਾਂ ਨੇ ਫਿਲਮ ‘ਦ ਕਸ਼ਮੀਰੀ ਫਾਈਲਜ਼’ ‘ਚ ਅਹਿਮ ਭੂਮਿਕਾ ਨਿਭਾਈ ਤੇ ਇਸ ਲਈ ਉਨ੍ਹਾਂ ਨੂੰ ਸਰਵੋਤਮ ਸਹਾਇਕ ਅਦਾਕਾਰ ਦਾ ਫਿਲਮ ਫੇਅਰ ਅਵਾਰਡ ਵੀ ਦਿੱਤਾ ਗਿਆ। ਉਨ੍ਹਾਂ ਨੇ ਆਪਣੇ ਐਕਟਿੰਗ ਕਰੀਅਰ ‘ਚ ਬਹੁਤ ਸਾਰੀਆਂ ਫਿਲਮਾਂ ‘ਚ ਕੰਮ ਕੀਤਾ ਹੈ। ਹੁਣ ਅਚਾਨਕ ਅੱਜ ਉਨ੍ਹਾਂ ਦੀ ਸਿਹਤ ਵਿਗੜਣ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਪ੍ਰੇਸ਼ਾਨ ਹੋ ਗਏ ਹਨ ਤੇ ਉਹ ਉਨ੍ਹਾਂ ਦੇ ਜਲਦ ਠੀਕ ਹੋਣ ਲਈ ਦੁਆਵਾਂ ਕਰ ਰਹੇ ਹਨ।

Also visit for more latest news

LEAVE A REPLY

Please enter your comment!
Please enter your name here