ਝਾਰਖੰਡ `ਚ ਕਈ ਵਿਅਕਤੀਆਂ ਨੇ ਕੀਤਾ ਨਾਬਾਲਗਾ ਨਾਲ ਗੈਂਗਰੇਪ

0
15
Gang rape

ਗੁਮਲਾ, 23 ਫਰਵਰੀ 2026 : ਭਾਰਤ ਦੇਸ ਦੇ ਸੂਬੇ ਝਾਰਖੰਡ (Jharkhand) ਦੇ ਗੁਮਲਾ ਜਿਲੇ ਵਿਖੇ ਕਈ ਵਿਅਕਤੀਆਂ ਵਲੋਂ ਮਿਲ ਕੇ ਇਕ ਨਾਬਾਲਗਾ ਨਾਲ ਗੈਂਗਰੇਪ (Gangrape with a minor) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਦੋਂ ਵਾਪਰੀ ਇਹ ਘਟਨਾ

ਮਿਲੀ ਜਾਣਕਾਰੀ ਮੁਤਾਬਕ ਝਾਰਖੰਡ ਦੇ ਗੁਮਲਾ ਜਿਲੇ ਵਿਖੇ ਜੋ 8 ਤੋਂ 10 ਵਿਅਕਤੀਆਂ ਵਲੋਂ ਇਕ ਨਾਬਾਲਗਾ ਨਾਲ ਹੀ ਗੈਂਗਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਰਾਏਡੀਹ ਥਾਣਾ ਵਿਖੇ ਹੋਈ ਹੈ । ਇਹ ਜਾਣਕਾਰੀ ਪੁਲਸ ਨੇ ਦਿੱਤੀ ।

ਕੀ ਆਖਿਆ ਥਾਣਾ ਮੁਖੀ ਨੇ

ਰਾਏਡੀਹ ਥਾਣਾ ਇੰਚਾਰਜ (Police Station In-charge) ਸੰਦੀਪ ਕੁਮਾਰ ਯਾਦਵ ਨੇ ਕਿਹਾ ਕਿ ਉਨ੍ਹਾਂ ਸ਼ਨੀਵਾਰ ਨੂੰ ਪੀੜਤਾ ਦੇ ਬਿਆਨਾਂ ਦੇ ਆਧਾਰ `ਤੇ ਐੱਫ. ਆਈ. ਆਰ. ਦਰਜ (FIR registered) ਕੀਤੀ । ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਇਕ ਦੋਸਤ ਨਾਲ ਪੈਦਲ ਘਰ ਪਰਤ ਰਹੀ ਸੀ ਤਾਂ ਅਚਾਨਕ 8-10 ਲੋਕਾਂ ਦੇ ਇਕ ਸਮੂਹ ਨੇ ਉਨ੍ਹਾਂ ਨੂੰ ਘੇਰ ਲਿਆ । ਉਨ੍ਹਾਂ ਨੇ ਉਸ ਦੇ ਦੋਸਤ ਨੂੰ ਕੁੱਟ-ਕੁੱਟ ਕੇ ਜ਼ਖ਼ਮੀ (Injured by beating) ਕਰ ਦਿੱਤਾ ਅਤੇ ਲੜਕੀ ਨੂੰ ਜ਼ਬਰਦਸਤੀ ਇਕ ਸੁੰਨਸਾਨ ਜਗ੍ਹਾ ‘ਤੇ ਲਿਜਾ ਕੇ ਉਸ ਨਾਲ ਗੈਂਗਰੇਪ ਕੀਤਾ । ਪੁਲਸ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਨੂੰ ਫੜਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ।

Read More : ਨਾਬਾਲਗ ਲੜਕੀ ਨਾਲ ਸਾਥੀਆਂ ਨੇ ਕੀਤਾ ਗੈਂਗਰੇਪ

LEAVE A REPLY

Please enter your comment!
Please enter your name here