ਨਵੀਂ ਦਿੱਲੀ, 13 ਦਸੰਬਰ 2025 : ਲਗਜ਼ਰੀ ਕਾਰ ਬਣਾਉਣ ਵਾਲੀ ਮਰਸਿਡੀਜ਼-ਬੈਂਜ਼ ਇੰਡੀਆ ਜਨਵਰੀ ਤੋਂ ਵਾਹਨਾਂ ਦੀ ਕੀਮਤ 2 ਫ਼ੀਸਦੀ ਤੱਕ ਵਧਾਏਗੀ (Vehicle prices to increase by 2 percent from January) । ਵਾਹਨ ਨਿਰਮਾਤਾ ਯੂਰੋ ਦੇ ਮੁਕਾਬਲੇ ਰੁਪਏ ਦੇ ਮੁੱਲ `ਚ ਗਿਰਾਵਟ ਦੇ ਅਸਰ ਨੂੰ ਘੱਟ ਕਰਨ ਲਈ ਇਹ ਕਦਮ ਚੁੱਕ ਰਹੀ ਹੈ । ਕੰਪਨੀ ਨੇ ਇਹ ਜਾਣਕਾਰੀ ਦਿੱਤੀ ।
ਮਰਸਿਡੀਜ਼-ਬੈਂਜ਼ ਇੰਡੀਆ ਨੇ ਕੀ ਆਖਿਆ
ਮਰਸਿਡੀਜ਼-ਬੈਂਜ਼ ਇੰਡੀਆ (Mercedes-Benz India) ਨੇ ਕਿਹਾ ਕਿ ਕੀਮਤਾਂ `ਚ 2 ਫ਼ੀਸਦੀ ਦੀ ਹੱਦ ਤੱਕ ਦੀ ਗਿਰਾਵਟ 2025 ਦੌਰਾਨ ਲਗਜ਼ਰੀ ਵਾਹਨ ਬਾਜ਼ਾਰ `ਚ ਵਿਆਪਤ ਲਗਾਤਾਰ ਵਿਦੇਸ਼ੀ ਕਰੰਸੀ ਦਬਾਅ ਨੂੰ ਦਰਸਾਉਂਦੀ ਹੈ । ਮਰਸਿਡੀਜ਼-ਬੈਂਜ਼ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ (ਐੱਮ. ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੰਤੋਸ਼ ਅਈਅਰ (Santosh Iyer) ਨੇ ਕਿਹਾ ਕਿ ਕਰੰਸੀ ਸਬੰਧੀ ਉਲਟ ਹਾਲਾਤ ਇਸ ਸਾਲ ਸਾਡੀ ਉਮੀਦ ਤੋਂ ਵੱਧ ਸਮੇਂ ਤੱਕ ਬਣੇ ਰਹੇ, ਯੂਰੋ ਲਗਾਤਾਰ 100 ਰੁਪਏ ਤੋਂ ਉੱਪਰ ਕਾਰੋਬਾਰ ਕਰ ਰਿਹਾ ਹੈ ।
ਲੰਮੀ ਮਿਆਦ ਦੀ ਅਸਥਿਰਤਾ ਦਾ ਅਸਰ ਪੈਂਦਾ ਹੈ ਸਥਾਨਕ ਉਤਪਾਦਨ ਲਈ ਦਰਾਮਦੀ ਕਲਪੁਰਜ਼ਿਆਂ ਤੋਂ ਲੈ ਕੇ ਪੂਰੀ ਤਰ੍ਹਾਂ ਨਿਰਮਿਤ ਇਕਾਈਆਂ ਤੱਕ
ਇਸ ਲੰਮੀ ਮਿਆਦ ਦੀ ਅਸਥਿਰਤਾ ਦਾ ਅਸਰ ਸਥਾਨਕ ਉਤਪਾਦਨ ਲਈ ਦਰਾਮਦੀ ਕਲਪੁਰਜ਼ਿਆਂ ਤੋਂ ਲੈ ਕੇ ਪੂਰੀ ਤਰ੍ਹਾਂ ਨਿਰਮਿਤ ਇਕਾਈਆਂ ਤੱਕ ਪੈਂਦਾ ਹੈ । ਕੰਪਨੀ ਨੇ ਕਿਹਾ ਕਿ ਕੱਚੇ ਮਾਲ ਦੀ ਲਾਗਤ ਵਸਤਾਂ ਦੀਆਂ ਕੀਮਤਾਂ ਅਤੇ ਲਾਜਿਸਟਿਕ ਖਰਚਿਆਂ `ਚ ਵਾਧਾ, ਨਾਲ ਹੀ ਮਹਿੰਗਾਈ ਦੇ ਦਬਾਅ ਨੇ ਉਸ ਦੇ ਲਾਭ’ਤੇ ਭਾਰੀ ਅਸਰ ਪਾਇਆ ਹੈ, ਜਿਸ ਨਾਲ ਕੀਮਤਾਂ `ਚ ਸੋਧ ਜ਼ਰੂਰੀ ਹੋ ਗਈ ਹੈ ।
Read More : ਕੰਪਨੀਆਂ ਆਈ. ਪੀ. ਓ. ਲਿਆ ਕੇ ਕਰਨਗੀਆਂ 40 ਹਜ਼ਾਰ ਕਰੋੜ ਇਕੱਠਾ









