ਮੈਡੀਕਲ ਦੀ ਵਿਦਿਆਰਥਣ ਦੀ ਹੋਈ ਇਲਾਜ ਦੌਰਾਨ ਮੌਤ

0
28
Death

ਪਟਨਾ, 12 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ ਦੀ ਰਾਜਧਾਨੀ ਪਟਨਾ (Patna) ਵਿੱਚ ਇੱਕ 18 ਸਾਲਾ ਮੈਡੀਕਲ ਵਿਦਿਆਰਥਣ ਦੀ ਮੇਦਾਂਤਾ ਹਸਪਤਾਲ (Medanta Hospital) ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ ।

ਵਿਦਿਆਰਥਣ ਦੀ ਮੌਤ ਨੇ ਪਕੜ ਲਿਆ ਹੈ ਤੂਲ

ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥਣ ਦੀ ਮੌਤ (Student’s death) ਤੋਂ ਬਾਅਦ ਇਸ ਮਾਮਲੇ ਨੇ ਤੂਲ ਫੜ ਲਿਆ ਹੈ ਕਿਉਂਕਿ ਲੜਕੀ ਦੇ ਪਰਿਵਾਰ ਨੇ ਕੁੱਟਮਾਰ ਅਤੇ ਜਿਨਸੀ ਸ਼ੋਸ਼ਣ ਦਾ ਆਰੋਪ ਲਗਾਉਂਦੇ ਹੋਏ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ । ਜਿਸ ਤੋਂ ਬਾਅਦ ਹੋਸਟਲ ਪ੍ਰਬੰਧਨ ਅਤੇ ਪੁਲਿਸ ਦੀ ਭੂਮਿਕਾ ‘ਤੇ ਸਵਾਲ ਉੱਠ ਰਹੇ ਹਨ ।

ਪੁਲਸ ਕੋਲ ਦਰਜ ਕਰਵਾਈ ‌ਸ਼ਿਕਾਇਤ ਵਿਚ ਕੀ ਦੋਸ਼ ਲਗਾਇਆ ਗਿਆ ਸੀ

ਜਦੋਂ ਵਿਦਿਆਰਥਣ ਦੇ ਪਰਿਵਾਰ ਨੇ 9 ਜਨਵਰੀ ਨੂੰ ਚਿੱਤਰਗੁਪਤ ਨਗਰ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕਰਵਾਇਆ ਸੀ ਤਾਂ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਜਿਸ ਹੋਸਟਲ ਵਿਚ ਵਿਦਿਆਰਥਣ ਰਹਿ ਰਹੀ ਸੀ ਉਥੇ ਉਸ ਦੇ ਨਾਲ ਮਾਰਕੁੱਟ ਅਤੇ ਜਿਣਸੀ ਸੋਸ਼ਣ (Sexual abuse) ਹੋਇਆ ਸੀ । ਜਿਸ ਕਾਰਨ ਸਿਹਤ ਖ਼ਰਾਬ ਹੋਣ ਤੋਂ ਬਾਅਦ ਉਸ ਨੂੰ ਮੇਦਾਂਤਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ,ਜਿੱਥੇ ਵਿਦਿਆਰਥਣ ਦੀ ਇਲਾਜ ਦੌਰਾਨ ਮੌਤ ਹੋ ਗਈ । ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਏ. ਐਸ. ਪੀ. ਅਭਿਨਵ ਕੁਮਾਰ ਨੇ ਦੱਸਿਆ ਕਿ 9 ਜਨਵਰੀ ਨੂੰ ਐਫ. ਆਈ. ਆਰ ਦਰਜ ਕੀਤੀ ਗਈ ਸੀ ਅਤੇ ਮੇਦਾਂਤਾ ਹਸਪਤਾਲ ਦੇ ਡਾਕਟਰਾਂ ਅਤੇ ਹੋਸਟਲ ਵਾਰਡਨ ਤੋਂ ਬਿਆਨ ਲਏ ਗਏ ਹਨ ।

ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ

ਉਧਰ ਪੁਲਿਸ ਦੇ ਦੱਸਣ ਮੁਤਾਬਕ ਹਸਪਤਾਲ ਦੇ ਡਾਕਟਰਾਂ ਨੇ ਆਪਣੇ ਬਿਆਨਾਂ ਵਿੱਚ ਕਿਸੇ ਵੀ ਜਿਨਸੀ ਸ਼ੋਸ਼ਣ ਤੋਂ ਇਨਕਾਰ ਕੀਤਾ ਹੈ। ਡਾਕਟਰਾਂ ਅਨੁਸਾਰ ਵਿਦਿਆਰਥਣ ਨੂੰ ਬੁਖਾਰ ਸੀ ਅਤੇ ਉਹ ਪਹਿਲਾਂ ਹੀ ਨੀਂਦ ਦੀਆਂ ਗੋਲੀਆਂ ਦੀ ਆਦੀ ਸੀ । ਪੁਲਿਸ ਨੇ ਦੱਸਿਆ ਕਿ ਵਿਦਿਆਰਥਣ ਦੇ ਕਮਰੇ ਦੀ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿੱਚ ਨੀਂਦ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਖੋਜਾਂ ਦੇ ਆਧਾਰ ‘ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ।

Read More : ਦਿੱਲੀ ‘ਚ ਮਕਾਨ ਨੂੰ ਅੱਗ ਲੱਗਣ ਕਾਰਨ 3 ਦੀ ਮੌਤ

LEAVE A REPLY

Please enter your comment!
Please enter your name here