ਮਾਣਹਾਨੀ ਮਾਮਲੇ ਵਿਚ ਮੇਧਾ ਪਾਟਕਰ ਸਬੂਤਾਂ ਦੀ ਘਾਟ ਕਾਰਨ ਬਰੀ

0
11
Court

ਨਵੀਂ ਦਿੱਲੀ, 26 ਜਨਵਰੀ 2026 : ਦਿੱਲੀ ਦੀ ਇਕ ਅਦਾਲਤ (Delhi Court) ਨੇ ਸੋਸ਼ਲ ਵਰਕਰ ਮੇਧਾ ਪਾਟਕਰ ਨੂੰ ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਵੱਲੋਂ ਦਾਇਰ ਮਾਣਹਾਨੀ ਦੇ ਅਪਰਾਧਿਕ ਮਾਮਲੇ ‘ਚ ਬਰੀ (Acquittal) ਕਰ ਦਿੱਤਾ ਹੈ । ਇਹ ਮਾਮਲਾ 2006 `ਚ ਇਕ ਟੈਲੀਵਿਜ਼ਨ ਪ੍ਰੋਗਰਾਮ ਦੌਰਾਨ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨਾਲ ਸਬੰਧਤ ਸੀ ।

ਕੀ ਕਹਿ ਦਿੱਤਾ ਸੀ ਮੇਧਾ ਪਾਟਕਰ ਨੇ

ਅਦਾਲਤ ਨੇ ਕਿਹਾ ਕਿ ਸਕਸੈਨਾ ਕਥਿਤ ਇਤਰਾਜ਼ਯੋਗ ਟਿੱਪਣੀਆਂ (Objectionable comments) ਨੂੰ ਰਿਕਾਰਡ ਕਰਨ ਵਾਲੇ ਮੂਲ ਰਿਕਾਰਡਿੰਗ ਉਪਕਰਨ ਜਾਂ ਪੂਰੀ ਵੀਡੀਓ ਫੁਟੇਜ ਨੂੰ ਪੇਸ਼ ਕਰਨ `ਚ ਅਸਫਲ ਰਹੇ । ਸਿ਼ਕਾਇਤ ਅਨੁਸਾਰ ਮੇਧਾ ਪਾਟਕਰ (Medha Patkar) ਨੇ ਇਕ ਪ੍ਰੋਗਰਾਮ ਦੌਰਾਨ ਕਥਿਤ ਤੌਰ `ਤੇ ਕਿਹਾ ਸੀ ਕਿ ਸਕਸੈਨਾ ਅਤੇ ਉਨ੍ਹਾਂ ਦੀ ਗੈਰ-ਸਰਕਾਰੀ ਸੰਸਥਾ (ਐੱਨ. ਜੀ. ਓ.) ਨੂੰ ਸਰਦਾਰ ਸਰੋਵਰ ਪ੍ਰਾਜੈਕਟ ਨਾਲ ਜੁੜੇ ਨਿਰਮਾਣ ਕਾਰਜ ਸਬੰਧੀ ਠੇਕੇ ਮਿਲੇ ਸਨ ।

Read More : ਦਿੱਲੀ ਦੀ ਇਕ ਅਦਾਲਤ ਨੇ ਦਿੱਤਾ ਅਲਕਾ ਲਾਂਬਾ ਤੇ ਦੋਸ਼ ਤੈਅ ਕਰਨ ਦਾ ਹੁਕਮ

LEAVE A REPLY

Please enter your comment!
Please enter your name here