ਮਸੂਦ ਅਜ਼ਹਰ ਦੀ ਨਵੀਂ ਆਡੀਓ ਕਲਿਪ ਨਾਲ ਮਚਿਆ ਹੰਗਾਮਾ

0
18
Masood Azhar

ਨਵੀਂ ਦਿੱਲੀ, 12 ਜਨਵਰੀ 2026 : ਪਾਕਿਸਤਾਨ ਸਥਿਤ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (Terrorist organization Jaish-e-Mohammed) ਨੇ ਇਕ ਵਾਰ ਫਿਰ ਆਪਣੀ ਤਾਕਤ ਦਾ ਦਾਅਵਾ ਕਰਦਿਆਂ ਸਨਸਨੀ ਫੈਲਾ ਦਿੱਤੀ ਹੈ ।

ਹਜ਼ਾਰਾਂ ਆਤਮਘਾਤੀ ਹਮਲਾਵਰ ਤਿਆਰ’

ਸੰਗਠਨ ਦੇ ਸੰਸਥਾਪਕ ਅਤੇ ਮੁਖੀ ਮੌਲਾਨਾ ਮਸੂਦ ਅਜ਼ਹਰ (Maulana Masood Azhar) ਦੀ ਕਥਿਤ ਆਵਾਜ਼ ‘ਚ ਇਕ ਨਵਾਂ ਆਡੀਓ ਕਲਿਪ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਆਡੀਓ ‘ਚ ਅਜ਼ਹਰ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਉਸ ਕੋਲ ਹਜ਼ਾਰਾਂ ਆਤਮਘਾਤੀ ਹਮਲਾਵਰ (Suicide bomber) ਤਿਆਰ ਹਨ । ਸੰਯੁਕਤ ਰਾਸ਼ਟਰ ਵੱਲੋਂ ਗਲੋਬਲ ਅੱਤਵਾਦੀ ਐਲਾਨੇ ਗਏ ਮਸੂਦ ਅਜ਼ਹਰ ਦਾ ਇਹ ਦਾਅਵਾ ਅਜਿਹੇ ਸਮੈਂ ‘ਚ ਆਇਆ ਹੈ, ਜਦੋਂ ਭਾਰਤ ਨੇ ਪੁਲਵਾਮਾ, ਪਠਾਨਕੋਟ ਅਤੇ ਹਾਲ ਹੀ ਦੇ ਪਹਿਲਗਾਮ ਹਮਲੇ ਤੋਂ ਬਾਅਦ ਜੈਸ਼ ਦੇ ਟਿਕਾਣਿਆਂ ‘ਤੇ ਲਗਾਤਾਰ ਸਖ਼ਤ ਕਾਰਵਾਈ ਕੀਤੀ ਹੈ। ਹਾਲਾਂਕਿ ਇਸ ਵਾਇਰਲ ਆਡੀਓ ਦੀ ਸੱਚਾਈ ਦੀ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਅਤੇ ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ।

ਦੇਖੋ ਆਡੀਓ ਵਿਚ ਮਸੂਦ ਅਜ਼ਹਰ ਕੀ ਕੀ ਆਖ ਰਿਹਾ ਹੈ

ਵਾਇਰਲ ਆਡੀਓ ‘ਚ ਮਸੂਦ ਅਜ਼ਹਰ ਨੂੰ ਆਪਣੇ ਕੇਡਰ ਦੀ ਤਾਕਤ ਬਾਰੇ ਵੱਡੇ-ਵੱਡੇ ਦਾਅਵੇ ਕਰਦੇ ਸੁਣਿਆ ਜਾ ਸਕਦਾ ਹੈ । ਉਹ ਕਹਿ ਰਿਹਾ ਹੈ ਕਿ ਉਸ ਕੋਲ ਇਕ, ਦੋ, ਸੌ ਜਾਂ ਇਕ ਹਜ਼ਾਰ ਨਹੀਂ, ਸਗੋਂ ਇਸ ਤੋਂ ਕਿਤੇ ਵੱਧ ਫਿਦਾਈਨ ਹਨ । ਉਹ ਅੱਗੇ ਕਹਿੰਦਾ ਹੈ ਕਿ ਅਸਲੀ ਗਿਣਤੀ ਦਾ ਖ਼ੁਲਾਸਾ ਕਰ ਦੇਣ ਨਾਲ ਪੂਰੀ ਦੁਨੀਆ ‘ਚ ਭੜਥੂ ਪੈ ਜਾਵੇਗਾ । ਇਨ੍ਹਾਂ ਹਮਲਾਵਰਾਂ ਨੂੰ ਨਾ ਕੋਈ ਭੌਤਿਕ ਇਨਾਮ ਚਾਹੀਦਾ ਹੈ, ਨਾ ਵੀਜ਼ਾ, ਨਾ ਕੋਈ ਨਿੱਜੀ ਲਾਭ ਉਹ ਸਿਰਫ਼ ਸ਼ਹਾਦਤ ਮੰਗਦੇ ਹਨ । ਆਡੀਓ ਅਨੁਸਾਰ ਮਸੂਦ ਅਜ਼ਹਰ ‘ਤੇ ਉਸ ਦੇ ਕੇਡਰ ਵੱਲੋਂ ਭਾਰਤ ‘ਚ ਘੁਸਪੈਠ ਦੀ ਇਜਾਜ਼ਤ ਦੇਣ ਦਾ ਦਬਾਅ ਪਾਇਆ ਜਾ ਰਿਹਾ ਹੈ ।

Read More : ਅੱਤਵਾਦੀ ਸੰਗਠਨਾਂ ਨੂੰ ਫੰਡਿੰਗ ਦਾ ਮਾਮਲਾ

LEAVE A REPLY

Please enter your comment!
Please enter your name here