ਕਈ ਕੰਪਨੀਆਂ ਕਰ ਰਹੀਆਂ ਹਨ ਪੰਜਾਬ `ਚ ਕਰੋੜਾਂ ਦਾ ਨਿਵੇਸ਼ : ਸੰਜੀਵ ਅਰੋੜਾ

0
29
Sanjeev Arora

ਚੰਡੀਗੜ੍ਹ, 27 ਦਸੰਬਰ 2025 : ਉਦਯੋਗ, ਵਣਜ ਤੇ ਨਿਵੇਸ਼ ਪ੍ਰੋਤਸਾਹਨ ਮੰਤਰੀ (Minister of Industry, Commerce and Investment Promoti) ਸੰਜੀਵ ਅਰੋੜਾ ਨੇ ਐੱਮ. ਐੱਸ. ਐੱਮ. ਈ. (ਲਘੂ, ਛੋਟੇ ਤੇ ਦਰਮਿਆਨੇ ਉੱਦਮਾਂ) ਸੈਕਟਰ `ਤੇ ਕੇਂਦ੍ਰਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਦਰਸ਼ੀ ਅਤੇ ਸੁਖਾਵਾਂ ਵਾਤਾਵਰਣ ਸਿਰਜਣ ਲਈ ਪੰਜਾਬ ਸਰਕਾਰ (Punjab Government) ਦੀ ਵਚਨਬੱਧਤਾ ਨੂੰ ਦੁਹਰਾਇਆ ।

ਕਿਹੜੀ ਕੰਪਨੀ ਵਲੋਂ ਕੀਤਾ ਜਾ ਰਿਹੈ ਕਿੰਨੇ ਕਰੋੜ ਦਾ ਨਿਵੇਸ਼

ਮੰਤਰੀ ਸੰਜੀਵ ਅਰੋੜਾ (Sanjeev Arora) ਨੇ ਕਿਹਾ ਕਿ ਕੰਪਨੀਆਂ ਨੇ ਆਟੋ ਕੰਪੋਨੈਂਟਸ, ਲੌਜਿਸਟਿਕਸ ਤੇ ਵੇਅਰਹਾਊਸਿੰਗ, ਕੋਲਡ ਚੇਨ ਤੇ ਖੇਤੀਬਾੜੀ-ਬੁਨਿਆਦੀ ਢਾਂਚਾ ਤੇ ਨਵਿਆਉਣਯੋਗ ਊਰਜਾ ਨਿਰਮਾਣ ਵਰਗੇ ਮੁੱਖ ਖੇਤਰਾਂ `ਚ 400 ਕਰੋੜ ਰੁਪਏ ਤੋਂ ਵੱਧ ਦੇ ਪ੍ਰਸਤਾਵਿਤ ਨਿਵੇਸ਼ ਬਾਰੇ ਦੱਸਿਆ ।

ਉਨ੍ਹਾਂ ਦੱਸਿਆ ਕਿ ਜੈ ਪਾਰਵਤੀ ਫੋਰਜ (ਆਟੋ ਕੰਪੋਨੈਂਟਸ), ਮੋਹਾਲੀ ਵੱਲੋਂ 300 ਕਰੋੜ, ਕੋਵਾ ਫਾਸਟਨਰਜ਼ ਪ੍ਰਾਈਵੇਟ ਲਿਮਟਿਡ (ਆਟੋ ਕੰਪੋਨੈਂਟਸ/ਫਾਸਟਨਰ), ਲੁਧਿਆਣਾ ਵੱਲੋਂ 50 ਕਰੋੜ, ਲੂਥਰਾ ਕੋਲਡ ਸਟੋਰੇਜ (ਕੋਲਡ ਚੇਨ/ਐਗਰੀ-ਲੌਜਿਸਟਿਕਸ), ਲੁਧਿਆਣਾ ਵੱਲੋਂ 10-12 ਕਰੋੜ, ਮੁਹਾਲੀ ਲੌਜਿਸਟਿਕਸ (ਵੇਅਰਹਾਊਸਿੰਗ ਅਤੇ ਲੌਜਿਸਟਿਕਸ) ਵੱਲੋਂ ਮੋਹਾਲੀ `ਚ 10 ਕਰੋੜ, ਰੋਸ਼ਨੀ ਰੀਨਿਊਏਬਲਜ਼ ਐੱਲ. ਐੱਲ. ਪੀ. (ਰੀਨਿਊਏਬਲਜ਼ ਐਨਰਜੀ-ਸੋਲਰ ਮੈਨੂਫੈਕਚਰਿੰਗ), ਫ਼ਤਹਿਗੜ੍ਹ ਸਾਹਿਬ ਵੱਲੋਂ 100 ਕਰੋੜ ਰੁਪਏ (ਪੜਾਅ 1) ਤੇ ਅਗਲੇ ਪੜਾਆਂ `ਚ 300 ਕਰੋੜ ਰੁਪਏ ਦੇ ਨਿਵੇਸ਼ (Investment of Rs 300 crore) ਕਰੇਗੀ ।

Read More : ਬਠਿੰਡਾ ਰਿਫਾਇਨਰੀ `ਚ 2600 ਕਰੋੜ ਦਾ ਕੀਤਾ ਜਾ ਰਿਹੈ ਨਵਾਂ ਨਿਵੇਸ : ਸੰਜੀਵ ਅਰੋੜਾ

LEAVE A REPLY

Please enter your comment!
Please enter your name here