ਨਵੀਂ ਦਿੱਲੀ 31 ਜਨਵਰੀ 2026 : ਸੰਸਾਰ ਭਰ ਵਿਚ 2020 ਤੇ 2021 ਤੱਕ ਰਹੇ ਕੋਰੋਨਾ ਵਾਇਰਸ (Corona virus) ਦੇ ਭਾਰਤ ਦੇਸ਼ ਵਿਚ ਕਈ ਕੇਸ ਸਾਹਮਣੇ ਆਏ ਹਨ ।
ਕਿਹੜਾ ਵਾਇਰਸ ਆਇਆ ਹੈ ਸਾਹਮਣੇ
ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇ ਕੁਝ ਹਿੱਸਿਆਂ ਵਿੱਚ ਮੌਜੂਦਾ ਸਮੇਂ ਵਿਚ ਇੱਕ ਵਾਰ ਫਿਰ ਕਰੋਨਾ ਤੋਂ ਵੀ ਖਤਰਨਾਕ ਵਾਇਰਸ (Dangerous virus) ਦੱਸੇ ਜਾ ਰਹੇ ਇਕ ਵਾਇਰਸ ਦੇ ਲੱਛਣ ਸਾਹਮਣੇ ਆਏ ਹਨ । ਜਾਣਕਾਰੀ ਮੁਤਾਬਕ ਜਿਸ ਖਤਰਨਾਕ ਵਾਇਰਸ ਦੀ ਗੱਲ ਕੀਤੀ ਜਾ ਰਹੀ ਹੈ ਦਾ ਨਾਮ (ਨਿਪਾਹ) ਦੱਸਿਆ ਜਾ ਰਿਹਾ ਹੈ। ਇਸ ਵਾਇਰਸ ਨੂੰ ਕੋਰੋਨਾ ਤੋਂ ਵੀ ਜਿਥੇ ਖਤਰਨਾਕ ਮੰਨਿਆਂ ਜਾ ਰਿਹਾ ਹੈ, ਉਥੇ ਇਸ ਦੇ ਕਈ ਕੇਸ ਪੱਛਮੀ ਬੰਗਾਲ ਤੋਂ ਸਾਹਮਣੇ ਆਏ ਹਨ ।
ਕਿਸ ਤੋਂ ਕਿਸ ਵਿਚ ਫੈਲਦਾ ਹੈ ਇਹ ਵਾਇਰਸ
ਭਾਰਤ ਦੇਸ਼ ਦੇ ਪੱਛਮੀ ਬੰਗਾਲ ਵਿੱਚ ਨਿਪਾਹ ਵਾਇਰਸ (Nipah Virus) ਦੇ ਮਾਮਲੇ ਦੇ ਸਾਹਮਣੇ ਆਉਣ ਨਾਲ ਜਿਥੇ ਇੱਕ ਵਾਰ ਫਿਰ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਚਿੰਤਾਵਾਂ ਵਧ ਗਈਆਂ ਹਨ ਦੇ ਫੈਲਣ ਦੀ ਗੱਲ ਕੀਤੀ ਜਾਵੇ ਤਾਂ ਇਹ ਨਿਪਾਹ ਨਾਮੀ ਵਾਇਰਸ ਇੱਕ ਅਜਿਹਾ ਵਾਇਰਸ ਹੈ ਜੋ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦਾ ਹੈ ਅਤੇ ਜੇਕਰ ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ, ਤਾਂ ਸਥਿਤੀ ਬਹੁਤ ਗੰਭੀਰ ਹੋ ਸਕਦੀ ਹੈ ।
ਡਬਲਿਊ. ਐਚ. ਓ. ਨੇ ਕੀ ਸਪੱਸ਼ਟ ਕੀਤਾ
ਵਿਸ਼ਵ ਸਿਹਤ ਸੰਗਠਨ (World Health Organization) ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਵਿਚ ਦੋਹਾਂ ਮਾਮਲਿਆਂ ਤੋਂ ਇਲਾਵਾ ਨਿਪਾਹ ਵਾਇਰਸ ਦੇ ਫੈਲਣ ਦਾ ਖਤਰਾ ਘੱਟ ਹੈ । ਸੰਗਠਨ ਨੇ ਰਾਇਟਰਜ ਨੂੰ ਦੱਸਿਆ ਕਿ ਭਾਰਤ ਕੋਲ ਅਜਿਹੇ ਪ੍ਰਕੋਪਾਂ ਨੂੰ ਕਾਬੂ ਕਰਨ ਦੀ ਮਜ਼ਬੂਤ ਸਮਰੱਥਾ ਹੈ ਅਤੇ ਹੁਣ ਤੱਕ ਮਨੁੱਖ ਤੋਂ ਮਨੁੱਖ ਵਿਚ ਸੰਚਾਰਨ ਦਾ ਕੋਈੋ ਸਬੂਤ ਨਹੀਂ ਮਿਲਿਆ ਹੈ । ਮਾਹਿਰਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਲਈ ਖ਼ਤਰਾ ਇਸ ਵੇਲੇ ਘੱਟ ਹੈ । ਭਾਰਤੀ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਲਾਗ ਦੇ ਸਰੋਤ ਦੀ ਜਾਂਚ ਕਰ ਰਿਹਾ ਹੈ । ਨਿਪਾਹ ਵਾਇਰਸ ਭਾਰਤ ਵਿੱਚ ਕੋਈ ਨਵੀਂ ਬਿਮਾਰੀ ਨਹੀਂ ਹੈ ।
ਪੱਛਮੀ ਬੰਗਾਲ ਵਿਚ ਦੋ ਸਿਹਤ ਕਰਮਚਾਰੀਆਂ ਵਿਚ ਹੋਈ ਸੀ ਇਸਦੀ ਪੁਸ਼ਟੀ
ਨਿਪਾਹ ਨਾਮੀ ਵਾਇਰਸ ਜਿਸਦੀ ਦਸੰਬਰ ਦੇ ਅਖੀਰ ਵਿੱਚ ਪੱਛਮੀ ਬੰਗਾਲ (West Bengal) ਵਿੱਚ ਦੋ ਸਿਹਤ ਕਰਮਚਾਰੀਆਂ ਵਿੱਚ ਹੋਣ ਦੀ ਪੁਸ਼ਟੀ ਹੋਈ ਸੀ ਇਸ ਸਮੇਂ ਹਸਪਤਾਲ ਵਿੱਚ ਦਾਖਲ ਹਨ । ਇਹ ਦੇਸ਼ ਵਿੱਚ ਨਿਪਾਹ ਦੀ ਲਾਗ ਦਾ ਸੱਤਵਾਂ ਅਤੇ ਪੱਛਮੀ ਬੰਗਾਲ ਵਿੱਚ ਤੀਜਾ ਮਾਮਲਾ ਸੀ । ਸਾਲ-2001 ਅਤੇ 2007 ਵਿੱਚ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਖੇਤਰਾਂ ਵਿੱਚ ਲਾਗਾਂ ਦਾ ਪਤਾ ਲੱਗਿਆ ਸੀ । ਕੇਰਲ ਨੂੰ ਇੱਕ ਉੱਚ-ਜੋਖਮ ਵਾਲਾ ਖੇਤਰ ਵੀ ਮੰਨਿਆ ਜਾਂਦਾ ਹੈ, ਜਿੱਥੇ 2018 ਤੋਂ ਦਰਜਨਾਂ ਮੌਤਾਂ ਹੋਈਆਂ ਹਨ ।
Read More : ਭਾਰਤ ‘ਚ ਵੀ ਡਰਾਉਣ ਲੱਗਾ HMPV ਵਾਇਰਸ! 8 ਮਾਮਲੇ ਆਏ ਸਾਹਮਣੇ









