ਜਲੰਧਰ ਨਿਗਮ ਦੀ ਬਿਲਡਿੰਗ ਤੋਂ ਛਾਲ ਮਾਰਨ ਵਾਲਾ ਵਿਅਕਤੀ ਹੋਇਆ ਜ਼ਖ਼ਮੀ

0
19
Nagar Nigam Jalandhar

ਜਲੰਧਰ, 18 ਨਵੰਬਰ 2025 : ਪੰਜਾਬ ਦੇ ਸ਼ਹਿਰ ਜਲੰਧਰ ਦੀ ਨਗਰ ਨਿਗਮ (Municipal Corporation of Jalandhar) ਦੀ ਚੌਥੀ ਮੰਜਿ਼ਲ ਤੋਂ ਛਾਲ ਮਾਰਨ ਵਾਲੇ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ (Hospitalization) ਕਰਵਾਇਆ ਗਿਆ ਹੈ । ਵਿਅਕਤੀ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਪਰ ਵਿਅਕਤੀ ਦੇ ਅਜਿਹਾ ਕਦਮ ਚੁੱਕਣ ਪਿੱਛੇ ਕੀ ਕਾਰਨ ਹੈ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ।

ਪ੍ਰਤੱਖਦਰਸ਼ੀ ਨੇ ਕੀ ਦੱਸਿਆ

ਛਾਲ ਮਾਰਨ ਵਾਲੇ ਵਿਅਕਤੀ ਵਲੋਂ ਇਸ ਤਰ੍ਹਾਂ ਕੀਤੇ ਜਾਣ ਦੇ ਪ੍ਰਤੱਖਦਰਸ਼ੀ ਇਕ ਵਿਅਕਤੀ ਨਿਤੀਨ ਨੇ ਦੱਸਿਆ ਕਿ ਜਦੋਂ ਉਹ ਆਪਣਾ ਵਾਹਨ ਠੀਕ ਕਰਵਾਉਣ ਆਇਆ ਸੀ ਤਾਂ ਉਸਨੇ ਇਕ ਵਿਅਕਤੀ ਨੂੰ ਛਾਲ ਮਾਰਦੇ (Jumping) ਹੋਏ ਅਤੇ ਫਿਰ ਚੌਥੀ ਮੰਜਿ਼ਲ (Fourth floor) ਤੋਂ ਡਿੱਗਦੇ ਹੋਏ ਵੇਖਿਆ । ਵਿਅਕਤੀ ਅਨੁਸਾਰ ਐਂਬੂਲੈਂਸ ਅੱਧੇ ਘੰਟੇ ਤੱਕ ਨਹੀਂ ਪਹੁੰਚੀ । ਮੌਕੇ `ਤੇ ਮੌਜੂਦ ਪੁਲਸ ਨੇ ਫਿਰ ਛੋਟੇ ਹਾਥੀ ਚਾਲਕ ਨੂੰ ਰੋਕਿਆ ਅਤੇ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਈ । ਇਸ ਦੌਰਾਨ ਏ. ਐਸ. ਆਈ. ਸੇਵਾ ਸਿੰਘ ਨੇ ਕਿਹਾ ਕਿ ਨਿਤਿਨ ਨੇ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ । ਜਦੋਂ ਤੱਕ ਉਹ ਮੌਕੇ `ਤੇ ਪਹੁੰਚੇ ਤਾਂ ਉਦੋਂ ਤੱਕ ਹੋਰ ਪੁਲਸ ਅਧਿਕਾਰੀ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਲਿਜਾ ਚੁੱਕੇ ਸਨ । ਉਨ੍ਹਾਂ ਅੱਗੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ।

Read More : ਨਗਰ ਨਿਗਮ ਪਟਿਆਲਾ ਦੀ ਬਿਲਡਿੰਗ ਬ੍ਰਾਂਚ ਦਾ ਅਜੀਬੋ ਗਰੀਬ ਕਾਰਨਾਮਾ

LEAVE A REPLY

Please enter your comment!
Please enter your name here