ਮੁੰਬਈ, 28 ਨਵੰਬਰ 2025 : ਭਾਰਤ ਦੇ ਕਾਮੇਡੀ ਕਿੰਗ ਕਪਿਲ ਸ਼ਰਮਾ (Comedy King Kapil Sharma) ਦੇ ਕੈਨੇਡਾ ਵਿਖੇ ਬਣੇੇ ਕੈਫੇ ਤੇ ਗੋਲੀਆਂ (Cafe and pills) ਚਲਾਉਣ ਵਾਲੇ ਗੈਂਗਸਟਰ ਬੰਧੂ ਮਾਨ (Gangster Bandhu Mann) ਨੂੰ ਦਿੱਲੀ ਵਿਖੇ ਕੈਨੇਡਾ ਤੋਂ ਵਾਪਸੀ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਪੁਲਸ ਨੇ ਦੱਸਿਆ ਕਿ ਬੰਧੂ ਮਾਨ ਗੋਲਡੀ ਢਿੱਲੋਂ ਗੈਂਗ ਨਾਲ ਜੁੜਿਆ ਇੱਕ ਸਰਗਰਮ ਅਪਰਾਧੀ ਹੈ ਅਤੇ ਉਸ ਵਿਰੁੱਧ ਕਈ ਗੰਭੀਰ ਮਾਮਲੇ ਦਰਜ ਹਨ । ਉਸ ਦੀ ਗ੍ਰਿਫ਼ਤਾਰੀ ਦੌਰਾਨ ਉਸ ਕੋਲੋਂ ਇੱਕ ਚੀਨੀ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਹਨ ।
ਵਿਦੇਸ਼ਾਂ ਵਿਚ ਬੈਠੇ ਕਾਰੋਬਾਰੀਆਂ ਅਤੇ ਹਾਈ ਪ੍ਰੋਫਾਈਲ ਵਿਅਕਤੀਆਂ ਨੂੰੰ ਬਣਾਉਂਦੇ ਹਨ ਨਿਸ਼ਾਨਾ
ਜਾਂਚ ਵਿਚ ਪਤਾ ਲੱਗਿਆ ਹੈ ਕਿ ਬੰਧੂ ਮਾਨ ਵਿਦੇਸ਼ਾਂ ਵਿਚ ਕਾਰੋਬਾਰੀਆਂ ਅਤੇ ਉੱਚ-ਪ੍ਰੋਫਾਈਲ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਜਬਰਦਸਤੀ ਰੈਕੇਟਾਂ ਵਿੱਚ ਸ਼ਾਮਲ ਰਿਹਾ ਹੈ । ਪੁਲਸ ਅਨੁਸਾਰ ਉਹ ਢਿੱਲੋਂ ਗੈਂਗ (Dhillon gang) ਨੈੱਟਵਰਕ ਨਾਲ ਲਗਾਤਾਰ ਤਾਲਮੇਲ ਵਿੱਚ ਸੀ ਅਤੇ ਪ੍ਰਸਿੱਧ ਕਲਾਕਾਰ ਦੇ ਰੈਸਟੋਰੈਂਟ ਨੂੰ ਧਮਕੀ ਦੇਣ ਦੇ ਇਰਾਦੇ ਨਾਲ ਹਮਲੇ ਦੀ ਯੋਜਨਾ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਸੀ ।
ਗ੍ਰਿਫ਼ਤਾਰੀ ਕੀਤੀ ਗਈ ਵਿਸ਼ੇਸ਼ ਖੂਫੀਆ ਜਾਣਕਾਰੀ ਦੇ ਆਧਾਰ ਤੇ : ਪੁਲਸ ਅਧਿਕਾਰੀ
ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ (Arrest) ਖਾਸ ਖੁਫੀਆ ਜਾਣਕਾਰੀ ਦੇ ਆਧਾਰ `ਤੇ ਕੀਤੀ ਗਈ ਹੈ । ਅਧਿਕਾਰੀ ਨੇ ਕਿਹਾ ਕਿ ਦੋਸ਼ੀ ਦੇ ਅੰਤਰਰਾਸ਼ਟਰੀ ਨੈੱਟਵਰਕ, ਸਾਜਿ਼ਸ਼ ਵਿਚ ਉਸ ਦੀ ਭੂਮਿਕਾ ਅਤੇ ਵਿਦੇਸ਼ਾਂ ਵਿੱਚ ਸਥਿਤ ਸੰਚਾਲਕਾਂ ਨਾਲ ਉਸ ਦੇ ਸਬੰਧਾਂ ਦੀ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ । ਪੁਲਸ ਦਾ ਕਹਿਣਾ ਹੈ ਕਿ ਇਸ ਗਿਰੋਹ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰਨ ਅਤੇ ਭਾਰਤ ਸਮੇਤ ਹੋਰ ਦੇਸ਼ਾਂ ਵਿੱਚ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ।
Read More : ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਕੈਫੇ ਤੇ ਸਲਮਾਨ ਨੂੰ ਸੱਦਾ ਦੇਣ `ਤੇ ਗੋਲੀਬਾਰੀ ਕੀਤੀ









