ਚੰਡੀਗੜ੍ਹ, 10 ਜਨਵਰੀ 2026 : ਵਿਜੀਲੈਂਸ ਬਿਊਰੋ (Vigilance Bureau) ਦੇ ਕੰਮਕਾਜ ‘ਚ ਦਖਲਅੰਦਾਜ਼ੀ ਅਤੇ ਰੁਕਾਵਟ ਪਾਉਣ ਦੇ ਦੋਸ਼ਾਂ ਹੇਠ ਅੱਜ ਪੁਲਸ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਦੇ ਸੇਵਾਦਾਰ (ਨੌਕਰ) ਦਵਿੰਦਰ ਵੇਰਕਾ (Davinder Verka) ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਪਿਛਲੇ ਸਾਲ 25 ਜੂਨ ਨੂੰ ਜਦੋਂ ਮਜੀਠੀਆ ਦੀ ਰਿਹਾਇਸ਼ ‘ਤੇ ਛਾਪਾ ਮਾਰਿਆ ਗਿਆ ਸੀ, ਤਾਂ ਉਸ ਸਮੇਂ ਵਿਜੀਲੈਂਸ ਬਿਊਰੋ ਨੇ ਦੋਸ਼ ਲਾਇਆ ਸੀ ਕਿ ਸੇਵਾਦਾਰ ਦਵਿੰਦਰ ਵੇਰਕਾ ਨੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਸੀ ।
ਦਵਿੰਦਰ ਵੇਰਕਾ ਦਾ ਪੁਲਸ ਨੂੰ ਮਿਲਿਆ ਹੈ ਦੋ ਦਿਨ ਦਾ ਪੁਲਸ ਰਿਮਾਂਡ
ਪੁਲਸ ਨੇ ਦਵਿੰਦਰ ਵੇਰਕਾ ਦਾ ਅਦਾਲਤ ਤੋਂ 2 ਦਿਨਾਂ ਦਾ ਪੁਲਸ ਰਿਮਾਂਡ ਵੀ ਲੈ ਲਿਆ ਹੈ । ਸੰਭਵ ਹੈ ਕਿ ਪੁਲਸ ਵੱਲੋਂ ਦਵਿੰਦਰ ਵੇਰਕਾ ਤੋਂ ਮਜੀਠੀਆ ਦੇ ਸੰਦਰਭ ਵਿਚ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ । ਦਵਿੰਦਰ ਵੇਰਕਾ ਨੂੰ ਅੰਮ੍ਰਿਤਸਰ ਦੇ ਸਿਵਲ ਲਾਈਨ ਪੁਲਸ ਥਾਣੇ ਵਿਚ ਰੱਖਿਆ ਗਿਆ ਹੈ। ਉਸ ਨੂੰ ਮੋਹਾਲੀ ਦੇ ਵਿਜੀਲੈਂਸ ਬਿਊਰੋ ਦੇ ਦਫ਼ਤਰ ਲਿਜਾਇਆ ਜਾ ਸਕਦਾ ਹੈ। ਦਵਿੰਦਰ ਵੇਰਕਾ ਕਾਫ਼ੀ ਸਾਲਾਂ ਤੋਂ ਮਜੀਠੀਆ ਦੀ ਰਿਹਾਇਸ਼ ‘ਤੇ ਕੰਮ ਕਰ ਰਿਹਾ ਸੀ ।
ਐਫ. ਆਈ. ਆਰ. ਵਿਚ ਦਰਜ ਸੀ ਸੇਵਾਦਾਰ ਦਾ ਨਾਮ
ਮਜੀਠੀਆ ਦੀ ਗ੍ਰਿਫ਼ਤਾਰੀ ਦੇ ਸਾਢੇ 6 ਮਹੀਨੇ ਬਾਅਦ ਉਨ੍ਹਾਂ ਦੇ ਸੇਵਾਦਾਰ ਦੀ ਗ੍ਰਿਫ਼ਤਾਰੀ (Arrest) ਹੋਈ ਹੈ । ਵਿਜੀਲੈਂਸ ਨੇ ਜਦੋਂ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਸੀ, ਤਾਂ ਉਸ ਸਮੇਂ ਦਰਜ ਕੀਤੀ ਗਈ ਐੱਫ. ਆਈ. ਆਰ. ‘ਚ ਸੇਵਾਦਾਰ ਦਾ ਨਾਂ ਸ਼ਾਮਲ ਕੀਤਾ ਗਿਆ ਸੀ। ਇਸ ਐੱਫ. ਆਈ. ਆਰ. ‘ਚ ਕਈ ਹੋਰ ਅਕਾਲੀ ਆਗੂਆਂ ਦੇ ਨਾਂ ਵੀ ਸ਼ਾਮਲ ਹਨ ।
Read More : ਦਿੱਲੀ ਤੁਰਕਮਾਨ ਗੇਟ ਹਿੰਸਾ ਮਾਮਲੇ ‘ਚ 6 ਹੋਰ ਗ੍ਰਿਫ਼ਤਾਰ









