ਪਣਜੀ, 27 ਦਸੰਬਰ 2025 : ਗੋਆ ਦੀ ਇਕ ਅਦਾਲਤ (Goa Court) ਸੌਰਭ ਤੇ ਗੌਰਵ ਲੁਥਰਾ ਦੀ ਪੁਲਸ ਹਿਰਾਸਤ (Police custody) 29 ਦਸੰਬਰ ਤੱਕ ਵਧਾ ਦਿੱਤੀ ਹੈ । ਦੋਵੇਂ ਭਰਾ ਰੋਮੀਓ ਲੇਨ ਨਾਈਟ ਕਲੱਬ (Romeo Lane Nightclub) ਦੇ ਮਾਲਕ ਹਨ, ਜਿੱਥੇ 6 ਦਸੰਬਰ ਨੂੰ ਇਕ ਵੱਡੀ ਅੱਗ ਲੱਗ ਗਈ ਸੀ ਤੇ 25 ਵਿਅਕਤੀ ਮਾਰੇ ਗਏ ਸਨ ।
ਮਾਮਲੇ ਵਿਚ ਕੀਤਾ ਗਿਆ ਹੈ ਹੁਣ ਤੱਕ 8 ਨੂੰ ਗ੍ਰਿਫ਼ਤਾਰ
ਅਰਪੋਰਾ ਪਿੰਡ `ਚ ਵਾਪਰੇ ਇਸ ਦੁਖਾਂਤ ਤੋਂ ਕੁਝ ਘੰਟਿਆਂ ਬਾਅਦ ਹੀ ਦੋਵੇਂ ਭਰਾ ਥਾਈਲੈਂਡ ਭੱਜ ਗਏ ਸਨ। ਤੇ 17 ਦਸੰਬਰ ਨੂੰ ਉਨ੍ਹਾਂ ਨੂੰ ਉੱਥੋਂ ਦੇਸ਼ ਨਿਕਾਲਾ ਦੇ ਦਿੱਤਾ। ਗਿਆ ਸੀ । ਪੁਲਸ ਨੇ ਦੋਹਾਂ ਵਿਰੁੱਧ ਗੈਰ-ਇਰਾਦਤਨ ਹੱਤਿਆ ਤੇ ਹੋਰ ਅਪਰਾਧਾਂ ਲਈ ਮਾਮਲਾ ਦਰਜ ਕੀਤਾ ਹੈ। ਮਾਮਲੇ `ਚ ਹੁਣ ਤੱਕ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।
Read More : ਲੂਥਰਾ ਭਰਾਵਾਂ ਦੀ ਪੁਲਸ ਹਿਰਾਸਤ 5 ਦਿਨਾਂ ਲਈ ਹੋਰ ਵਧੀ









