ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤ ਲਈ ਵੈਬਸਾਈਟ ਤੇ ਮੋਬਾਈਲ ਐਪ ਲਾਂਚ

0
13
Harjor bains

ਸ੍ਰੀ ਅਨੰਦਪੁਰ ਸਾਹਿਬ, 22 ਨਵੰਬਰ 2025 : ਸ੍ਰੀ ਆਨੰਦਪੁਰ ਸਾਹਿਬ (Sri Anandpur Sahib) ਵਿਖੇ ਆਉਣ ਵਾਲੀ ਸੰਗਤ ਦੀ ਸਹੂਲਤ ਦੇਣ ਦੇ ਉਦੇਸ਼ ਤਹਿਤ ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਨੰਦਪੁਰ ਸਾਹਿਬ 350.ਕਾਮ (AnandpurSahib350.com) ਵੈਬਸਾਈਟ ਤੇ ਮੋਬਾਈਲ ਐਪ ਲਾਂਚ ਕੀਤੀ ਗਈ ਹੈ। ਜੋ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ‘ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਣ ਵਾਲੀ ਸੰਗਤ ਨੂੰ ਸਮਾਂ-ਸਾਰਣੀ, ਲਾਈਵ ਸਟ੍ਰੀਮਿੰਗ, ਪਾਰਕਿੰਗ ਅਤੇ ਰਿਹਾਇਸ਼ ਬਾਰੇ ਜਾਣਕਾਰੀ ਸਮੇਤ ਬੁਕਿੰਗ ਦੀ ਸਹੂਲਤ ਪ੍ਰਦਾਨ ਕਰੇਗੀ ।

ਇਹ ਪਲੇਟਫਾਰਮ ਵੰਨ-ਸਟਾਪ ਡਿਜੀਟਲ ਸਲਿਊਸ਼ਨ ਵਜੋਂ ਤਿਆਰ ਕੀਤਾ ਹੈ : ਬੈਂਸ

ਕੈਬਨਿਟ ਮੰਤਰੀ ਬੈਂਸ ਨੇ ਦੱਸਿਆ ਕਿ ਇਹ ਪਲੇਟਫਾਰਮ ਵੰਨ-ਸਟਾਪ ਡਿਜੀਟਲ ਸਲਿਊਸ਼ਨ (The platform is a one-stop digital solution) ਵਜੋਂ ਤਿਆਰ ਕੀਤਾ ਹੈ, ਜੋ ਸਮੁੱਚੀ ਸੰਗਤ ਲਈ ਇੱਕ ਸੁਰੱਖਿਅਤ, ਚੰਗੀ ਤਰ੍ਹਾਂ ਪ੍ਰਬੰਧਿਤ ਅਤੇ ਅਧਿਆਤਮਕ ਅਨੁਭਵ ਨੂੰ ਯਕੀਨੀ ਬਣਾਉਣ ਲਈ ਅਸਲ-ਸਮੇਂ ਦੀ ਜਾਣਕਾਰੀ ਅਤੇ ਲੌਜਿਸਟਿਕਲ ਸਹਾਇਤਾ ਪ੍ਰਦਾਨ ਕਰਦਾ ਹੈ । ਉਨ੍ਹਾਂ ਡਿਜੀਟਲ ਪਲੇਟਫਾਰਮ ਦੀਆਂ ਵਿਆਪਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦਿਆਂ ਦੱਸਿਆ ਕਿ ਇਸ ਵਿੱਚ ਇੱਕ ਕੇਂਦਰੀਕ੍ਰਿਤ ਇਨਫਰਮੇਸ਼ਨ ਹੱਬ ਦੀ ਸਹੂਲਤ ਦਿੱਤੀ ਗਈ ਹੈ ਜੋ ਸਮਾਗਮਾਂ ਦੀ ਸਮਾਂ-ਸਾਰਣੀ, ਪਵਿੱਤਰ ਯਾਦਗਾਰੀ ਸਮਾਗਮਾਂ ਦੀ ਲਾਈਵ ਸਟ੍ਰੀਮਿੰਗ, ਨਗਰ ਕੀਰਤਨ ਦੇ ਰੂਟਾਂ ਅਤੇ ਇਤਿਹਾਸਕ ਜਾਣਕਾਰੀ ਨੂੰ ਪੰਜਾਬੀ ਅਤੇ ਅੰਗਰੇਜ਼ੀ ‘ਚ ਪੇਸ਼ ਕਰਦਾ ਹੈ ।

ਇਹ ਪਲੇਟਫਾਰਮ ਕਰਦਾ ਹੈ ਸੁਚੱਜੇ ਢੰਗ ਨਾਲ ਲੌਜਿਸਟਿਕ ਪ੍ਰਬੰਧਨ ਦੀ ਸਹੂਲਤ ਮੁਹੱਈਆ

ਉਕਤ ਪਲੇਟਫਾਰਮ ਸੁਚੱਜੇ ਢੰਗ ਨਾਲ ਲੌਜਿਸਟਿਕ ਪ੍ਰਬੰਧਨ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ, ਜੋ ਸ਼ਰਧਾਲੂਆਂ ਨੂੰ 30 ਤੋਂ ਵੱਧ ਨਿਰਧਾਰਤ ਪਾਰਕਿੰਗ ਖੇਤਰਾਂ ਅਤੇ ਤਿੰਨ ਟੈਂਟ ਸਿਟੀਆਂ ਬਾਰੇ ਅਸਲ-ਸਮੇਂ ਦੀ ਜਾਣਕਾਰੀ ਦੇਣ ਅਤੇ ਟੈਂਟ ਸਿਟੀਜ਼ ‘ਚ ਰਿਹਾਇਸ਼ ਲਈ ਬੁਕਿੰਗ ਵਾਸਤੇ ਮੱਦਦ ਕਰਦਾ ਹੈ । ਇਸ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਮਹਿਜ਼ ਇੱਕ ਕਿਲੋਮੀਟਰ ਦੀ ਦੂਰੀ ‘ਤੇ ਇੱਕ ਵਿਲੱਖਣ ‘ਟਰੈਕਟਰ-ਟਰਾਲੀ ਸਿਟੀ’ ਸਥਾਪਤ ਕੀਤੀ ਹੈ, ਜੋ ਸੰਗਤ ਲਈ ਨਿਰਵਿਘਨ ਸੰਪਰਕ ਨੂੰ ਯਕੀਨੀ ਬਣਾਏਗੀ ।

ਡਿਜ਼ੀਟਲ ਪਲੇਟਫਾਰਮ ਕਰੇਗਾ ਆਵਾਜਾਈ ਸੇਵਾਵਾਂ ਦੀ ਜਾਣਕਾਰੀ ਪ੍ਰਦਾਨ

ਉਨ੍ਹਾਂ ਦੱਸਿਆ ਕਿ ਡਿਜੀਟਲ ਪਲੇਟਫਾਰਮ ਨਿਰਵਿਘਨ ਆਵਾਜਾਈ ਸੇਵਾਵਾਂ (seamless transportation services) ਜਿਸ ਵਿੱਚ 65 ਮਿੰਨੀ-ਬੱਸਾਂ ਅਤੇ 500 ਈ-ਰਿਕਸ਼ਾ ਦੀ 24 ਘੰਟੇ ਸੇਵਾ ਸ਼ਾਮਲ ਹੈ, ਬਾਰੇ ਅਸਲ-ਸਮੇਂ ਦੀ ਜਾਣਕਾਰੀ ਵੀ ਪ੍ਰਦਾਨ ਕਰੇਗਾ । ਉਨ੍ਹਾਂ ਦੱਸਿਆ ਕਿ ਇਸ ਪਲੇਟਫਾਰਮ ਨਾਲ ਸਾਰੀਆਂ ਪਾਰਕਿੰਗ ਥਾਵਾਂ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਸਮੇਤ ਮੁੱਖ ਸਮਾਗਮ ਵਾਲੇ ਸਥਾਨਾਂ ਆਦਿ ਨਾਲ ਨਾਲ ਜੋੜਿਆ ਗਿਆ ਹੈ । ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਵਿਆਪਕ ਸਿਹਤ ਉਪਾਵਾਂ ਤਹਿ 19 ‘ਆਮ ਆਦਮੀ ਕਲੀਨਿਕ’, ਅੱਖਾਂ ਦੇ ਦੋ ਵਿਸ਼ੇਸ਼ ਕੈਂਪ ਅਤੇ ਕਈ ਸਿਹਤ ਜਾਂਚ ਸਟੇਸ਼ਨ ਸ਼ਾਮਲ ਹਨ, ਜੋ ਮੁਫਤ ਦਵਾਈਆਂ, ਟੈਸਟ ਅਤੇ ਐਮਰਜੈਂਸੀ ਦੇਖਭਾਲ ਸੇਵਾਵਾਂ ਦੀ ਪੇਸ਼ਕਸ਼ ਕਰਨਗੇ। ਇਸ ਤੋਂ ਇਲਾਵਾ ਕਿਸੇ ਵੀ ਐਮਜੈਂਸੀ ਨਾਲ ਨਜਿੱਠਣ ਲਈ ਰਣਨੀਤਕ ਥਾਵਾਂ ‘ਤੇ ਐਂਬੂਲੈਂਸਾਂ ਵੀ ਤਾਇਨਾਤ ਕੀਤੀਆਂ ਹਨ।

ਸ਼ਹਿਰ ਵਿਚ ਰੱਖੀਆਂ ਜਾਣਗੀਆਂ 26 ਮੋਬਾਇਲ ਟੁਆਇਲਟ ਵੈਨਜ਼

ਹਰਜੋਤ ਬੈਂਸ (Harjot Bains) ਨੇ ਕਿਹਾ ਕਿ ਸ਼ਹਿਰ ‘ਚ 26 ਮੋਬਾਈਲ ਟਾਇਲਟ ਵੈਨਾਂ, ਜਿਨ੍ਹਾਂ ਦੀ ਨਿਯਮਤ ਸਫ਼ਾਈ ਰੱਖੀ ਜਾਵੇਗੀ, ਰਾਹੀਂ ਸਾਫ਼-ਸਫ਼ਾਈ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਿਆ ਜਾਵੇਗਾ । ਇਸ ਤੋਂ ਇਲਾਵਾ ਸੰਗਤ ਦੇ ਇਸ਼ਨਾਨ ਲਈ ਵੀ ਢੁਕਵੀਂ ਵਿਵਸਥਾ ਕੀਤੀ ਹੈ । ਉਨ੍ਹਾਂ ਦੱਸਿਆ ਕਿ ਏਕੀਕ੍ਰਿਤ ਸੀਸੀਟੀਵੀ ਕੈਮਰੇ, ਐਲ. ਈ. ਡੀ. ਸਕ੍ਰੀਨਾਂ ਅਤੇ ਜਨਤਕ ਘੋਸ਼ਣਾ ਪ੍ਰਣਾਲੀ ਸੰਗਤ ਨੂੰ ਲਾਈਵ ਟ੍ਰੈਫਿਕ ਐਡਵਾਈਜ਼ਰੀਜ਼ (Live traffic advisories) ਅਤੇ ਮਹੱਤਵਪੂਰਨ ਅਲਰਟ ਪ੍ਰਦਾਨ ਕਰਦਿਆਂ ਪਲ-ਪਲ ਦੀ ਜਾਣਕਾਰੀ ਪ੍ਰਦਾਨ ਕਰਨਗੇ । ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਵੈੱਬਸਾਈਟ ਹੁਣ 350. ‘ਤੇ ਲਾਈਵ ਹੈ । ਇਸ ਦੇ ਨਾਲ ਹੀ ਇਸ ਸਬੰਧੀ ਮੋਬਾਈਲ ਐਪਲੀਕੇਸ਼ਨ ਗੂਗਲ ਪਲੇਅ ਸਟੋਰ ਅਤੇ ਐਪਲ ਦੇ ਐਪ ਸਟੋਰ ‘ਤੇ ਡਾਊਨਲੋਡ ਲਈ ਉਪਲਬੱਧ ਹੈ ।

Read More : ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸ਼ਰਧਾ ਪੂਰਵਕ ਨਾਲ ਮਨਾਇਆ ਗਿਆ ਸਥਾਪਨਾ ਦਿਵਸ

LEAVE A REPLY

Please enter your comment!
Please enter your name here