ਕਾਸ਼ੀ ਐਕਸਪ੍ਰੈਸ ਟ੍ਰੇਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਪਿਆ ਭੜਥੂ

0
56
Kashi Express

ਉਤਰ ਪ੍ਰਦੇ਼ਸ਼, 6 ਜਨਵਰੀ 2026 : ਅੱਜ ਮੰਗਲਵਾਰ ਦੀ ਸਵੇਰ ਨੂੰ ਹੀ ਉਤਰ ਪ੍ਰਦੇਸ਼ (Uttar Pradesh) ਦੇ ਮਾਊ ਰੇਲਵੇ ਸਟੇਸ਼ਨ ‘ਤੇ ਜਦੋਂ ਕਾਸ਼ੀ ਐਕਸਪ੍ਰੈਸ ਟ੍ਰੇਨ (Kashi Express Train) ਨੂੰ ਬੰਬ ਨਾਲ ਉਡਾਉਣ (To blow up with a bomb) ਦੀ ਧਮਕੀ ਮਿਲੀ ਤਾਂ ਚੁਫੇਰੇਓਂ. ਭੜਥੂ ਪੈ ਗਿਆ ।

ਟ੍ਰੇਨ ਨੂੰ ਰੋਕ ਕੇ ਯਾਤਰੀਆਂ ਨੂੰ ਉਤਾਰ ਕੇ ਕੀਤੀ ਗਈ ਰੇਲ ਦੀ ਜਾਂਚ

ਸੂਚਨਾ ਮਿਲਣ ‘ਤੇ ਗੋਰਖਪੁਰ ਤੋਂ ਵਾਰਾਣਸੀ ਜਾਣ ਵਾਲੇ ਰੇਲਵੇ ਅਤੇ ਪੁਲਿਸ ਵਿਭਾਗਾਂ ਵਿੱਚ ਜਿੱਥੇ ਦਹਿਸ਼ਤ ਦਾ ਮਾਹੌਲ ਬਣ ਗਿਆ ਉੱਥੇ ਨਾਲ ਹੀ ਮਾਊ ਜੰਕਸ਼ਨ ‘ਤੇ ਟ੍ਰੇਨ ਨੂੰ ਰੋਕ ਦਿੱਤਾ ਗਿਆ ਤੇ ਯਾਤਰੀਆਂ ਨੂੰ ਉਤਾਰਿਆ ਗਿਆ ਅਤੇ ਦੋ ਘੰਟੇ ਤੱਕ ਜਾਂਚ ਕੀਤੀ ਗਈ ।

ਗ਼ਲਤ ਜਾਣਕਾਰੀ ਦੇਣ ਵਾਲੇ ਦੀ ਕੀਤੀ ਜਾ ਰਹੀ ਹੈ ਭਾਲ : ਐਸ. ਪੀ.

ਐਸ. ਪੀ. ਇਲਾਮਾਰਨ (S. P. Ilamaran) ਨੇ ਕਿਹਾ ਕਿ ਯਾਤਰੀਆਂ ਨੂੰ ਟ੍ਰੇਨ ਤੋਂ ਬਾਹਰ ਕੱਢਿਆ ਗਿਆ ਅਤੇ ਜਾਂਚ ਕੀਤੀ ਗਈ, ਪਰ ਵਿਸਫੋਟਕ ਵਰਗਾ ਕੁਝ ਵੀ ਨਹੀਂ ਮਿਲਿਆ । ਗਲਤ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ।

Read More : ਜ਼ਿਲ੍ਹਾ ਅਦਾਲਤ ਚੰਡੀਗੜ੍ਹ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

LEAVE A REPLY

Please enter your comment!
Please enter your name here