ਨਵੀਂ ਦਿੱਲੀ, 7 ਜਨਵਰੀ 2026 : ਜੂਨੀਪਰ ਗ੍ਰੀਨ ਐਨਰਜੀ (Juniper Green Energy) ਨੇ ਐੱਨ. ਏ. ਬੀ. ਐੱਫ. ਆਈ. ਡੀ., ਐੱਚ. ਐੱਸ. ਬੀ. ਸੀ., ਡੀ. ਬੀ. ਐੱਸ., ਬਾਰਕਲੇਜ਼ ਅਤੇ ਅਸੀਮ ਇਨਫ੍ਰਾਸਟਰੱਕਚਰ ਵਰਗੇ ਪ੍ਰਮੁੱਖ ਗਲੋਬਲ ਅਤੇ ਰਾਸ਼ਟਰੀ ਵਿੱਤੀ ਸੰਸਥਾਨਾਂ (National financial institutions) ਤੋਂ ਕਰਜ਼ਾ ਫੰਡ ਦੇ ਤੌਰ ‘ਤੇ 2,039 ਕਰੋੜ ਰੁਪਏ ਇਕੱਠੇ ਕੀਤੇ ਹਨ । ਕੰਪਨੀ ਨੇ ਮੰਗਲਵਾਰ ਨੂੰ ਬਿਆਨ ‘ਚ ਕਿਹਾ ਕਿ ਇਸ ਤੋਂ ਇਲਾਵਾ ਜੂਨੀਪਰ ਗ੍ਰੀਨ ਐਨਰਜੀ ਨੇ ਫੈੱਡਰਲ ਬੈਂਕ ਅਤੇ ਐਕਸਿਸ ਬੈਂਕ ਨਾਲ ਆਪਣੀ ਨਾਨ-ਫੰਡ-ਬੇਸਡ ਲਿਮਿਟਜ਼ ਦਾ ਵਿਸਥਾਰ ਕੀਤਾ ਹੈ ।
ਜੂਨੀਅਰ ਗ੍ਰੀਨ ਐਨਰਜੀ ਨੇ ਕਰ ਲਿਆ ਹੈ ਵਿੱਤੀ ਸੰਸਥਾਨਾਂ ਤੋਂ ਕਰਜ਼ਾ ਫ਼ੰਡ ਹਾਸਲ
ਜੂਨੀਪਰ ਗ੍ਰੀਨ ਐਨਰਜੀ ਲਿਮਟਿਡ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਜੂਨੀਪਰ ਗ੍ਰੀਨ ਐਨਰਜੀ ਅਤੇ ਉਸ ਦੀਆਂ ਸਹਾਇਕ ਕੰਪਨੀਆਂ (Subsidiaries) ਦੇ ਅਗਲੇ ਨਵਿਆਉਣਯੋਗ ਪ੍ਰਾਜੈਕਟਾਂ ਦੇ ਵਿਕਾਸ ਅਤੇ ਵਿਸਥਾਰ ਲਈ ਬੁਨਿਆਦੀ ਢਾਂਚੇ ਅਤੇ ਵਿਕਾਸ ਫੰਡਾਂ ਲਈ ਰਾਸ਼ਟਰੀ ਬੈਂਕ (ਐੱਨ. ਏ . ਬੀ. ਐੱਫ.-ਆਈ. ਡੀ.) , ਐਚ. ਐਸ. ਬੀ. ਸੀ. ਬੈਂਕ, ਡੀ. ਬੀ. ਐਸ. ਬੈਂਕ ਇੰਡੀਆ, ਬਾਰਕਲੇਜ਼ ਬੈਂਕ ਅਤੇ ਅਸੀਮ ਇਨਫ੍ਰਾਸਟਰੱਕਚਰ ਫਾਈਨਾਂਸ ਲਿਮਟਿਡ (ਏ. ਆਈ. ਐੱਫ. ਐੱਲ.) ਵਰਗੇ ਵੱਕਾਰੀ ਗਲੋਬਲ ਅਤੇ ਰਾਸ਼ਟਰੀ ਵਿੱਤੀ ਸੰਸਥਾਨਾਂ ਤੋਂ 2,039 ਕਰੋੜ ਰੁਪਏ ਦਾ ਕਰਜ਼ਾ ਫੰਡ (Debt Fund) ਸਫਲਤਾਪੂਰਵਕ ਹਾਸਲ ਕਰ ਲਿਆ ਹੈ ।
Read more : ਜੰਮੂ-ਕਸ਼ਮੀਰ `ਚ ਚਾਲੂ ਵਿੱਤੀ ਸਾਲ ਵਿਚ ਕਰਜ਼ਾ ਸਹਾਇਤਾ ਦਿੱਤੀ ਤੇ ਵੰਡੇ ਕਰਜੇ









