ਅੰਬੀ, 14 ਦਸੰਬਰ 2025 : ਮੈਨ ਆਫ ਦਿ ਮੈਚ ਕੁਮਾਰ ਕੁਸ਼ਾਗ (ਅਜੇਤੂ 86) ਦੀ ਧਮਾਕੇਦਾਰ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਝਾਰਖੰਡ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ 2025 (Syed Mushtaq Ali Trophy-2025) ਵਿਚ ਸੁਪਰ ਲੀਗ ਗਰੁੱਪ-ਏ ਮੁਕਾਬਲੇ ਵਿਚ ਪੰਜਾਬ ਨੂੰ 11 ਗੇਂਦਾਂ (Balls) ਬਾਕੀ ਰਹਿੰਦਿਆਂ 6 ਵਿਕਟਾਂ (Wickets) ਨਾਲ ਹਰਾ ਦਿੱਤਾ ।
ਝਾਰਖੰਡ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ
236 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਝਾਰਖੰਡ ਨੇ ਕੁਮਾਰ ਕੁਸ਼ਾਗ (ਅਜੇਤੂ 86) ਦੀ ਧਮਾਕੇਦਾਰ ਬੱਲੇਬਾਜ਼ੀ ਦੇ ਦਮ `ਤੇ 18.1 ਓਵਰਾਂ ਵਿਚ 4 ਵਿਕਟਾਂ `ਤੇ 237 ਦੌੜਾਂ ਬਣਾ ਕੇ ਮੁਕਾਬਲਾ ਜਿੱਤ ਲਿਆ । ਕੁਮਾਰ ਕੁਸ਼ਾਗ ਨੇ ਆਪਣੀ ਪਾਰੀ ਵਿਚ 42 ਗੇਂਦਾਂ ਦਾ ਸਾਹਮਣਾ ਕੀਤਾ ਤੇ 8 ਚੌਕੇ ਤੇ 4 ਛੱਕੇ ਲਾਏ। ਉਸ ਤੋਂ ਇਲਾਵਾ ਇਸ਼ਾਨ ਕਿਸ਼ਨ ਨੇ 23 ਗੇਂਦਾਂ ਵਿਚ 47, ਅਨੁਕੂਲ ਰਾਏ ਨੇ 17 ਗੇਂਦਾਂ ਵਿਚ 37 ਦੌੜਾਂ ਬਣਾਈਆਂ । ਪੰਕਜ ਕੁਮਾਰ ਨੇ 18 ਗੇਂਦਾਂ ਵਿਚ ਇਕ ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 39 ਦੌੜਾਂ ਬਣਾਈਆਂ ।
ਕਿਸ ਨੇ ਕਿਸਨੂੰ ਕਿੰਨੀਆਂ ਦੌੜਾਂ ਨਾਲ ਹਰਾਇਆ
ਇਸ ਤੋਂ ਪਹਿਲਾਂ ਪੰਜਾਬ ਨੇ ਸਲੀਲ ਅਰੋੜਾ (ਅਜੇਤੂ 125) ਦੇ ਸੈਂਕੜੇ ਦੇ ਦਮ `ਤੇ ਨਿਰਧਾਰਿਤ 20 ਓਵਰਾਂ (Overs) ਵਿਚ 6 ਵਿਕਟਾਂ `ਤੇ 235 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ । ਸਲੀਲ ਅਰੋੜਾ ਨੇ ਆਪਣੀ ਪਾਰੀ ਵਿਚ 45 ਗੇਂਦਾਂ ਵਿਚ 4 ਚੌਕੇ ਤੇ 11 ਛੱਕੇ ਲਾਏ । ਇਸ ਤੋਂ ਇਲਾਵਾ ਨਮਨ ਧੀਰ (27), ਅਨਮੋਲਪ੍ਰੀਤ ਸਿੰਘ (23), ਪ੍ਰਭਸਿਮਰਨ ਸਿੰਘ (10) ਤੇ ਸਨਵੀਰ ਸਿੰਘ (10) ਦੌੜਾਂ ਬਣਾ ਕੇ ਆਊਟ ਹੋਏ ।
Read More : 15 ਸਾਲ ਬਾਅਦ ਵਿਜੇ ਹਜ਼ਾਰੇ ਟਰਾਫੀ ਖੇਡੇਗਾ ਵਿਰਾਟ ਕੋਹਲੀ









