ਜਲੰਧਰ, 25 ਨਵੰਬਰ 2025 : ਜਲੰਧਰ ਦੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ (Police Commissioner Dhanpreet Kaur) ਨੇ ਸ਼ਹਿਰ ਵਿੱਚ ਪ੍ਰਸ਼ਾਸਕੀ ਬਦਲਾਅ ਕਰਦਿਆਂ ਨਵੇਂ ਹੁਕਮਾਂ ਤਹਿਤ ਕੁੱਲ ਅੱਠ ਅਧਿਕਾਰੀਆਂ ਦੇ ਤਬਾਦਲੇ (Transfer of eight officers) ਕੀਤੇ ਗਏ ਹਨ, ਜਿਨ੍ਹਾਂ ਵਿੱਚ ਪੰਜ ਸਬ-ਇੰਸਪੈਕਟਰ ਸ਼ਾਮਲ ਹਨ । ਦੱਸਣਯੋਗ ਹੈ ਕਿ ਤਬਾਦਲੇ ਕੀਤੇ ਜਾਣ ਦੀ ਲੜੀ ਤਹਿਤ ਕਈ ਮਹੱਤਵਪੂਰਨ ਥਾਣਿਆਂ ਦੇ ਇੰਸਪੈਕਟਰਾਂ (Police station inspectors) ਨੂੰ ਵੀ ਬਦਲਿਆ ਗਿਆ ਹੈ, ਜਦੋਂ ਕਿ ਕੁਝ ਅਧਿਕਾਰੀਆਂ ਨੂੰ ਨਵੀਆਂ ਜਿ਼ੰਮੇਵਾਰੀਆਂ ਸੌਂਪੀਆਂ ਗਈਆਂ ਹਨ । ਇਥੇ ਹੀ ਬਸ ਨਹੀਂ ਹੁਕਮ ਵਿੱਚ ਸਾਰੇ ਅਧਿਕਾਰੀਆਂ ਨੂੰ ਤੁਰੰਤ ਚਾਰਜ ਸੰਭਾਲਣ ਦਾ ਨਿਰਦੇਸ਼ ਵੀ ਦਿੱਤਾ ਗਿਆ ਹੈ ।
ਕਿਹੜੇ ਅਧਿਕਾਰੀ ਨੂੰ ਕਿਥੇ ਗਿਆ ਹੈ ਬਦਲਿਆ
ਨਵੇਂ ਤਬਾਦਲੇ ਦੇ ਹੁਕਮਾਂ ਅਨੁਸਾਰ ਸਾਹਿਲ ਚੌਧਰੀ ਜੋ ਕਿ ਪਹਿਲਾਂ ਡਵੀਜ਼ਨ ਨੰਬਰ 5 ਵਿੱਚ ਐਸ. ਐਚ. ਓ. ਵਜੋਂ ਤਾਇਨਾਤ ਸਨ ਨੂੰ ਹੁਣ ਡਵੀਜ਼ਨ ਨੰਬਰ 8 ਵਿੱਚ ਐਸ. ਐਚ. ਓ. (S. H. O.) ਵਜੋਂ ਤਾਇਨਾਤ ਕੀਤਾ ਗਿਆ ਹੈ । ਯਾਦਵਿੰਦਰ ਸਿੰਘ ਨੂੰ ਡਵੀਜ਼ਨ ਨੰਬਰ 8 ਦੇ ਐਸ. ਐਚ. ਓ. ਦੇ ਅਹੁਦੇ ਤੋਂ ਹਟਾ ਕੇ ਡਵੀਜ਼ਨ ਨੰਬਰ 5 ਵਿੱਚ ਐਸ. ਐਚ. ਓ. ਦਾ ਚਾਰਜ ਦਿੱਤਾ ਗਿਆ ਹੈ । ਅਜੈਬ ਸਿੰਘ ਐਸ. ਐਚ. ਓ. ਧਾਨਾ, ਡਵੀਜ਼ਨ ਨੰਬਰ 6 ਨੂੰ ਉਨ੍ਹਾਂ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਪੁਲਸ ਲਾਈਨਜ਼ ਵਿੱਚ ਭੇਜ ਦਿੱਤਾ ਗਿਆ ਹੈ । ਬਲਵਿੰਦਰ ਕੁਮਾਰ ਜੋ ਪਹਿਲਾਂ ਡਵੀਜ਼ਨ ਨੰਬਰ 6 ਵਿੱਚ ਸੇਵਾ ਨਿਭਾਉਂਦੇ ਸਨ ਨੂੰ ਹੁਣ ਅਧਿਕਾਰਤ ਤੌਰ ‘ਤੇ ਡਵੀਜ਼ਨ ਨੰਬਰ 6 ਵਿੱਚ ਐਸ. ਐਚ. ਓ. ਤਾਇਨਾਤ ਕੀਤਾ ਗਿਆ ਹੈ ।
Read More : ਪੰਜਾਬ ਪੁੁਲਸ ਅਧਿਕਾਰੀਆਂ ਦੇ ਹੋਏ ਤਬਾਦਲੇ









