ਨਵੀਂ ਦਿੱਲੀ, 20 ਦਸੰਬਰ 2025 : ਸੁਪਰੀਮ ਕੋਰਟ (Supreme Court) ਨੇ ਸੇਵਾਮੁਕਤੀ ਤੋਂ ਠੀਕ ਪਹਿਲਾਂ ਜੱਜਾਂ ਵੱਲੋਂ ਫਟਾਫਟ ਫੈਸਲੇ (Quick decisions) ਸੁਣਾਉਣ ਦੇ ਵਧਦੇ ਰੁਝਾਨ `ਤੇ ਇਤਰਾਜ਼ ਜਤਾਇਆ ਤੇ ਇਸ ਦੀ ਤੁਲਨਾ ਕਿਸੇ ਮੈਚ ਦੇ ਆਖਰੀ ਓਵਰਾਂ `ਚ ਬੱਲੇਬਾਜ਼ ਵੱਲੋਂ ਛੱਕੇ ਮਾਰਨ (Hitting sixes) ਨਾਲ ਕੀਤੀ ।
ਕਿਹਾ-ਇੰਝ ਲੱਗਦੈ ਜਿਵੇਂ ਕੋਈ ਬੱਲੇਬਾਜ਼ ਆਖਰੀ ਓਵਰਾਂ `ਚ ਛੱਕੇ ਮਾਰ ਰਿਹਾ ਹੋਵੇ
ਚੀਫ਼ ਜਸਟਿਸ ਸੂਰਿਆਕਾਂਤ (Chief Justice Surya Kant) ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਇਕ ਬੈਂਚ ਮੱਧ ਪ੍ਰਦੇਸ਼ ਦੇ ਇਕ ਮੁੱਖ ਜ਼ਿਲਾ ਜੱਜ ਵੱਲੋਂ ਦਾਇਰ ਇਕ ਪਟੀਸ਼ਨ `ਤੇ ਸੁਣਵਾਈ ਕਰ ਰਹੀ ਸੀ । ਇਸ `ਚ ਉਨ੍ਹਾਂ ਕੁਝ ਸ਼ੱਕੀ ਨਿਆਂਇਕ ਫੈਸਲਿਆਂ ਕਾਰਨ ਨਿਰਧਾਰਤ ਸੇਵਾਮੁਕਤੀ ਤੋਂ ਸਿਰਫ਼ 10 ਦਿਨ ਪਹਿਲਾਂ ਮੁਅੱਤਲ ਕਰਨ ਦੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ । ਜਸਟਿਸ ਜੋਇਮਲਿਆ ਬਾਗਚੀ ਤੇ ਵਿਪੁਲ ਐੱਮ. ਪੰਚੋਲੀ ਵੀ ਬੈਂਚ `ਚ ਸਨ ।
ਰਿਟਾਇਰਮੈਂਟ ਤੋਂ ਪਹਿਲਾਂ ਛੱਕੇ ਮਾਰਨਾ ਇਕ ਮੰਦਭਾਗਾ ਰੂਝਾਨ
ਬੈਂਚ ਨੇ ਕਿਹਾ ਕਿ ਰਿਟਾਇਰਮੈਂਟ ਤੋਂ ਠੀਕ ਪਹਿਲਾਂ ਜੱਜ `ਛੱਕੇ` ਮਾਰਨੇ ਸ਼ੁਰੂ ਕਰ ਦਿੰਦੇ ਹਨ । ਇਹ ਇਕ ਮੰਦਭਾਗਾ ਰੁਝਾਨ ਹੈ । ਅਸੀਂ ਇਸ ਬਾਰੇ ਵਿਸਥਾਰ ਨਾਲ ਚਰਚਾ ਨਹੀਂ ਕਰਨਾ ਚਾਹੁੰਦੇ । ਜੱਜਾਂ ਵੱਲੋਂ ਰਿਟਾਇਰਮੈਂਟ (Retirement) ਤੋਂ ਠੀਕ ਪਹਿਲਾਂ ਕਈ ਹੁਕਮ ਦੇਣ ਦਾ ਰੁਝਾਨ ਵਧ ਰਿਹਾ ਹੈ ।
ਮੱਧ ਪ੍ਰਦੇਸ਼ ਦੇ ਇਕ ਜੁਡੀਸ਼ੀਅਲ ਅਧਿਕਾਰੀ 30 ਨਵੰਬਰ ਨੂੰ ਸੇਵਾਮੁਕਤ ਹੋਣ ਵਾਲੇ ਸਨ । ਉਨ੍ਹਾਂ ਨੂੰ ਕਥਿਤ ਤੌਰ `ਤੇ ਦਿੱਤੇ ਗਏ 2 ਜੁਡੀਸ਼ੀਅਲ ਹੁਕਮਾਂ ਲਈ 19 ਨਵੰਬਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ । ਚੀਫ਼ ਜਸਟਿਸ ਸੁਰਿਆਕਾਂਤ ਨੇ ਜੁਡੀਸ਼ੀਅਲ ਗਲਤੀ ਤੇ ਮਾੜੇ ਵਤੀਰੇ `ਚ ਫਰਕ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਲਈ ਮੁਅੱਤਲ ਤਾਂ ਨਹੀਂ ਕੀਤਾ ਜਾ ਸਕਦਾ ਪਰ ਜੇ ਹੁਕਮ ਸਪੱਸ਼ਟ ਰੂਪ ਨਾਲ ਬੇਈਮਾਨ ਵਾਲਾ ਹੋਵੇ ਤਾਂ ਕੀ ਕੀਤਾ ਜਾ ਸਕਦਾ ਹੈ ?
Read More : ਸੂਬਿਆਂ `ਚ ਐੱਸ. ਆਈ. ਆਰ. ਦੇ ਕੰਮ `ਚ ਰੁਕਾਵਟ `ਤੇ ਸੁਪਰੀਮ ਕੋਰਟ ਸਖਤ









