ਲੋਕ ਸਭਾ ਵਿਚ ਉੱਠਿਆ ਨਕਲੀ ਕਫ ਸਿਰਪ ਦੀ ਵਿਕਰੀ ਦਾ ਮੁੱਦਾ

0
29
cough syrup

ਨਵੀਂ ਦਿੱਲੀ, 7 ਦਸੰਬਰ 2025 : ਸਮਾਜਵਾਦੀ ਪਾਰਟੀ (ਸਪਾ) ਦੀ ਇਕ ਸੰਸਦ ਮੈਂਬਰ ਨੇ ਉੱਤਰ ਪ੍ਰਦੇਸ਼ `ਚ ਨਕਲੀ ਕਫ ਸਿਰਪ (Fake cough syrup) ਦੀ ਵਿਕਰੀ ਦਾ ਮੁੱਦਾ ਨੂੰ ਲੋਕ ਸਭਾ `ਚ ਉੱਠਿਆ ਅਤੇ ਪੂਰੇ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰਾਉਣ ਦੀ ਸਰਕਾਰ ਤੋਂ ਮੰਗ ਕੀਤੀ । ਸਿਫਰ ਕਾਲ ਦੌਰਾਨ ਸਪਾ ਸੰਸਦ ਮੈਂਬਰ ਪ੍ਰੀਆ ਸਰੋਜ (MP Priya Saroj) ਨੇ ਇਹ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਪਿਛਲੇ ਮਹੀਨੇ ਅਕਤੂਬਰ `ਚ ਇਕ ਖਤਰਨਾਕ ਗ਼ੈਰ-ਕਾਨੂੰਨੀ ਦਵਾਈ (Illegal drug) ਦੇ ਸੇਵਨ ਨਾਲ ਕਈ ਮਾਸੂਮ ਬੱਚਿਆਂ ਦੀ ਮੌਤ (Death of innocent children) ਹੋ ਗਈ ।

ਕਫ ਸਿਰਪ ਮਾਮਲੇ ਵਿਚ ਦਰਜ ਹੋਈਆਂ ਹਨ 98 ਤੋਂ ਵਧ ਐਫ. ਆਈ. ਆਰਜ. ਦਰਜ

ਉਨ੍ਹਾਂ ਦਾਅਵਾ ਕੀਤਾ ਕਿ ਇਸ ਪੂਰੇ ਮਾਮਲੇ `ਚ ਹੁਣ ਤੱਕ 98 ਤੋਂ ਵੱਧ ਐੱਫ. ਆਈ. ਆਰਜ਼ (More than 98 F.I.Rs) ਦਰਜ ਹੋਈਆਂ ਹਨ । ਉਨ੍ਹਾਂ ਨੇ ਇਸ `ਚ ਪ੍ਰਭਾਵਸ਼ਾਲੀ ਲੋਕਾਂ ਦੀ ਸ਼ਮੂਲੀਅਤ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਜੌਨਪੁਰ ਅਤੇ ਵਾਰਾਣਸੀ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ `ਚ ਵੀ ਇਸ ਸਿੰਡੀਕੇਟ ਦੀਆਂ ਡੂੰਘੀਆਂ ਜੜ੍ਹਾਂ ਹੋਣ ਦੀ ਗੱਲ ਸਾਹਮਣੇ ਆਈ ਹੈ । ਸਪਾ ਸੰਸਦ ਮੈਂਬਰ ਨੇ ਕਿਹਾ ਕਿ ਮੀਡੀਆ ਰਿਪੋਰਟ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਪੂਰੇ ਨੈੱਟਵਰਕ `ਚ ਸਰਕਾਰੀ ਤੰਤਰ ਨਾਲ ਜੁੜੇ ਕੁਝ ਲੋਕ ਸ਼ਾਮਲ ਹਨ ।

Read More  : ਕਫ ਸਿਰਪ ਨਾਲ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਪ੍ਰਮੋਟਰ ਦੀ ਜਾਇਦਾਦ ਕੁਰਕ

LEAVE A REPLY

Please enter your comment!
Please enter your name here