ਕਰੋੜਾਂ ਦੇ ਨਿਵੇਸ਼ ਨਾਲ ਮਿਲੇਗੀ ਪੰਜਾਬ ਵਿਚ ਜਲ ਅਤੇ ਸਵੱਛਤਾ ਢਾਂਚੇ ਨੂੰ ਮਜ਼ਬੂਤੀ

0
22
Hardeep Mundian

ਚੰਡੀਗੜ੍ਹ, 19 ਦਸੰਬਰ 2025 : ਪੰਜਾਬ ਦੇ ਜਲ ਸਪਲਾਈ ਅਤੇ ਸਵੱਛਤਾ ਮੰਤਰੀ ਹਰਦੀਪ ਮੁੰਡੀਆਂ (Hardeep Mundian) ਨੇ ਕਿਹਾ ਕਿ `ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਰਾਜ ਭਰ ਵਿਚ ਜਲ ਸਪਲਾਈ ਅਤੇ` ਸਵੱਛਤਾ ਦੇ ਬੁਨਿਆਦੀ ਢਾਂਚੇ (Water supply and sanitation infrastructure) ਨੂੰ ਮਜ਼ਬੂਤ ਕਰਨ ਲਈ 2900 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ।

ਚਾਰ ਯੋਜਨਾਵਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ, ਜਦਕਿ 11 ਯੋਜਨਾਵਾਂ ਪਰੀਆਂ ਹੋਣ ਦੇ ਨੇੜੇ ਹਨ

ਉਨ੍ਹਾਂ ਦੱਸਿਆ ਕਿ ਇਸ ਸਮੇਂ ਰਾਜ ਵਿਚ 34 ਲੱਖ ਤੋਂ ਵੱਧ ਪਰਿਵਾਰਾਂ (More than 3.4 million families) ਨੂੰ 100 ਪ੍ਰਤੀਸ਼ਤ ਕਵਰੇਜ ਦੇ ਨਾਲ ਸੁਰੱਖਿਅਤ ਅਤੇ ਸਵੱਛ ਪੀਣ ਵਾਲੇ ਪਾਣੀ ਦੀ ਸਹੂਲਤ ਮਿਲ ਰਹੀ ਹੈ । ਕੈਬਲਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿੱਤੀ ਸਾਲ 2025-26 ਵਿਕਾਸ ਅਧੀਨ ਸਵੱਛਤਾ ਖੇਤਰ ਲਈ 2190. 80 ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ ।

ਉਨ੍ਹਾਂ ਦੱਸਿਆ ਕਿ ਜਲ ਗੁਣਵੱਤਾ ਤੋਂ ਪ੍ਰਭਾਵਿਤ ਖੇਤਰਾਂ ਵਿਚ ਸਵੱਛ ਪਾਣੀ (Clean water) ਦੀ ਸਪਲਾਈ ਯਕੀਨੀ ਬਣਾਉਣ ਲਈ 15 ਮੁੱਖ ਪੜਾਵੀ ਜਲ ਸਪਲਾਈ ਯੋਜਨਾਵਾਂ `ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ, ਜਿਨ੍ਹਾਂ ਅਧੀਨ 1706 ਪਿੰਡਾਂ ਨੂੰ ਕਵਰ ਕੀਤਾ ਗਿਆ ਹੈ । ਇਨ੍ਹਾਂ ਵਿੱਚੋਂ ਚਾਰ ਯੋਜਨਾਵਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ, ਜਦਕਿ 11 ਯੋਜਨਾਵਾਂ ਪਰੀਆਂ ਹੋਣ ਦੇ ਨੇੜੇ ਹਨ ।

Read more : ਹੜ੍ਹਾਂ ਤੋਂ ਪ੍ਰਭਾਵਿਤ 15688 ਵਿਅਕਤੀਆਂ ਨੂੰ ਸੁਰੱਖਿਅਤ ਪਹੁੰਚਾਇਆ : ਹਰਦੀਪ ਮੁੰਡੀਆਂ

LEAVE A REPLY

Please enter your comment!
Please enter your name here