ਮਹਾਰਾਸ਼ਟਰ, 4 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਪੁਣੇ ਸਥਿਤ ਇਕ ਪੁਲਾੜ ਭੌਤਿਕੀ ਸੰਸਥਾਨ (Space Physics Institute) ਦੇ 2 ਪੁਲਾੜ ਵਿਗਿਆਨੀਆਂ ਨੇ ਹੁਣ ਤੱਕ ਦੇਖੇ ਗਏ ਸਭ ਤੋਂ ਦੂਰ ਸਥਿਤ ਸਰਪਿਲ (ਸੱਪ ਆਕਾਰ ਵਾਲੀ) ਆਕਾਸ਼ਗੰਗਾਵਾਂ (Galaxies) ਵਿਚੋਂ ਇਕ ਦੀ ਖੋਜ ਕੀਤੀ ਹੈ, ਜੋ ਕਿ ਬ੍ਰਹਿਮੰਡ ਦੇ ਸ਼ੁਰੂਆਤੀ ਦਿਨਾਂ ਤੋਂ ਹੋਂਦ ਵਿਚ ਹੈ । ਬ੍ਰਹਿਮੰਡ ਓਦੋਂ ਸਿਰਫ 1.5 ਅਰਬ ਸਾਲ ਪੁਰਾਣਾ ਸੀ । ਖੋਜਕਰਤਾਵਾਂ ਨੇ ਕਿਹਾ ਕਿ ਇਹ ਖੋਜ ਇਸ ਗੱਲ ਦੇ ਸਬੂਤ ਦਿੰਦੀ ਹੈ ਕਿ ਸ਼ੁਰੂਆਤੀ ਪੜਾਅ ਦਾ ਬ੍ਰਹਿਮੰਡ ਪਹਿਲਾਂ ਦੀ ਧਾਰਨਾ ਨਾਲੋਂ ਕਿਤੇ ਜ਼ਿਆਦਾ ਵਿਕਸਤ ਹੋਇਆ ਸੀ ।
ਹਿਮਾਲਿਆ ਦੀ ਇਕ ਨਦੀ ਦੇ ਨਾਂ `ਤੇ ਇਸਨੂੰ `ਅਲਕਨੰਦਾ` ਨਾਂ ਦਿੱਤਾ ਗਿਆ : ਖੋਜਕਰਤਾ
ਖੋਜਕਰਤਾਵਾਂ ਨੇ ਕਿਹਾ ਕਿ ਹਿਮਾਲਿਆ ਦੀ ਇਕ ਨਦੀ ਦੇ ਨਾਂ `ਤੇ ਇਸਨੂੰ `ਅਲਕਨੰਦਾ` ਨਾਂ ਦਿੱਤਾ ਗਿਆ ਇਹ ਵਿਸ਼ਾਲ ਸਰਪਿਲ ਆਕਾਸ਼ਗੰਗਾ (The vast spiral galaxy), ਇਹ ਮੌਜੂਦਾ ਸਿਧਾਂਤਾਂ ਨੂੰ ਚੁਣੌਤੀ ਦਿੰਦਾ ਹੈ ਕਿ ਸਭ ਤੋਂ ਪੁਰਾਣੀਆਂ ਗੁੰਝਲਦਾਰ ਆਕਾਸ਼ਗੰਗਾ ਦੀਆਂ ਬਣਤਰਾਂ ਦਾ ਨਿਰਮਾਣ ਕਿਵੇਂ ਹੋਇਆ ? ਇਕ ਖੋਜਕਰਤਾ ਨੇ ਕਿਹਾ ਕਿ ਇੰਨੀ ਚੰਗੀ ਸਰਪਿਲ ਆਕਾਸ਼ਗੰਗਾ ਦਾ ਪਤਾ ਲੱਗਣਾ ਉਮੀਦ ਤੋਂ ਪਰੇ ਹੈ ।
ਪੁਣੇ ਦੀ ਖੋਜਕਰਤਾ ਰਾਸ਼ੀ ਜੈਨ ਤੇ ਯੋਗੇਸ਼ ਵਾਡੇਕਰ ਨੇ ਕੀਤੀ ਇਸ ਆਕਾਸ਼ਗੰਗਾ ਦੀ ਪਛਾਣ
ਇਸ ਤੋਂ ਪਤਾ ਲੱਗਦਾ ਹੈ ਕਿ ਆਧੁਨਿਕ ਢਾਂਚੇ ਸਾਡੀ ਸੋਚ ਤੋਂ ਕਿਤੇ ਪਹਿਲਾਂ ਹੀ ਬਣ ਰਹੀਆਂ ਸਨ । ਉਨ੍ਹਾਂ ਕਿਹਾ ਕਿ `ਅਲਕਨੰਦਾ` ਉਸ ਸਮੇਂ ਹੋਂਦ ਵਿਚ ਸੀ ਜਦੋਂ ਬ੍ਰਹਿਮੰਡ ਆਪਣੀ ਮੌਜੂਦਾ ਉਮਰ ਦਾ ਸਿਰਫ 10 ਫੀਸਦੀ ਸੀ, ਫਿਰ ਵੀ ਇਹ ਆਕਾਸ਼ਗੰਗਾ ਵਰਗਾ ਲੱਗਦਾ ਹੈ । ਅਮਰੀਕੀ ਪੁਲਾੜ ਏਜੰਸੀ ਨਾਸਾ (American space agency NASA) ਦੇ `ਜੇਮਸ ਵੈੱਬ ਸਪੇਸ ਟੈਲੀਸਕੋਪ` ਦੀ ਵਰਤੋਂ ਕਰਦੇ ਹੋਏ ਪੁਣੇ ਦੀ ਖੋਜਕਰਤਾ ਰਾਸ਼ੀ ਜੈਨ ਅਤੇ ਯੋਗੇਸ਼ ਵਾਡੇਕਰ ਨੇ ਇਸ ਆਕਾਗੰਗਾ ਦੀ ਪਛਾਣ ਕੀਤੀ ਹੈ ।
Read More : ਸੁਨੀਤਾ ਵਿਲੀਅਮਜ਼ ਦੀ ਧਰਤੀ ‘ਤੇ ਵਾਪਸੀ ਦੀ ਤਰੀਕ ਤੈਅ , ਨਾਸਾ ਨੇ ਦਿੱਤੀ ਜਾਣਕਾਰੀ









