ਨਵੀਂ ਦਿੱਲੀ, 8 ਦਸੰਬਰ 2025 : ਭਾਰਤ ਅਤੇ ਅਮਰੀਕਾ (India and America) ਨੇ ਸੰਯੁਕਤ ਰਾਸ਼ਟਰ ਤੋਂ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ (Terrorist organizations) ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ, ਉਨ੍ਹਾਂ ਦੇ ਨਕਲੀ ਸਮੂਹਾਂ ਅਤੇ ਸਮਰਥਕਾਂ ਦੇ ਖਿਲਾਫ ਜਾਇਦਾਦ ਕੁਰਕ ਕਰਨ ਅਤੇ ਹਥਿਆਰਾਂ `ਤੇ ਪਾਬੰਦੀ ਵਰਗੇ ਵਾਧੂ ਸਜ਼ਾਯੋਗ ਉਪਰਾਲਿਆਂ ਦੀ ਮੰਗ ਕੀਤੀ ਹੈ ।
ਆਈ. ਆਈ. ਐਸ. ਤੇ ਅਲਕਾਇਦਾ ਨੂੰ ਸੰਯੁਕਤ ਰਾਸ਼ਟਰ ਵਲੋਂ ਪਹਿਲਾਂ ਹੀ ਐਲਾਨਿਆਂ ਜਾ ਚੁੱਕਿਆ ਹੈ ਅੱਤਵਾਦੀ
ਦੋਵਾਂ ਪੱਖਾਂ ਨੇ ਆਈ. ਐੱਸ. ਆਈ. ਐੱਸ. ਅਤੇ ਅਲਕਾਇਦਾ ਨਾਲ ਜੁੜੇ ਸੰਗਠਨਾਂ `ਤੇ ਹੋਰ ਵਧੇਰੇ ਪਾਬੰਦੀਆਂ ਐਲਾਨੇ ਜਾਣ ਦੀ ਵੀ ਮੰਗ ਕੀਤੀ । ਇਨ੍ਹਾਂ ਸਮੂਹਾਂ ਨੂੰ ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਐਲਾਨਿਆ ਗਿਆ ਸੀ ਅਤੇ ਉਹ ਪਹਿਲਾਂ ਤੋਂ ਹੀ ਗਲੋਬਲ ਸੰਸਥਾ ਦੀ ਪਾਬੰਦੀ ਵਿਵਸਥਾ ਤਹਿਤ ਵੱਖ-ਵੱਖ ਸਜ਼ਾਯੋਗ ਕਾਰਵਾਈਆਂ ਦਾ ਸਾਹਮਣਾ ਕਰ ਰਹੇ ਹਨ ।
ਭਾਰਤ ਅਤੇ ਅਮਰੀਕਾ ਨੇ ਕੀਤੀ ਸੀ ‘ਡੈਜ਼ੀਗਨੇਸ਼ਨਜ਼ ਡਾਇਲਾਗ` ਦੌਰਾਨ ਅੱਤਵਾਦ ਨਾਲ ਨਜਿੱਠਣ ਲਈ ਸਹਿਯੋਗ ਵਧਾਉਣ `ਤੇ ਚਰਚਾ
ਭਾਰਤ ਅਤੇ ਅਮਰੀਕਾ ਨੇ ਆਪਣੇ ਅੱਤਵਾਦ ਵਿਰੋਧੀ ਸੰਯੁਕਤ ਕਾਰਜ ਸਮੂਹ (Joint Counter-Terrorism Task Force) (ਜੇ. ਡਬਲਿਊ. ਜੀ.) ਦੀ ਬੈਠਕ ਦੇ ਨਾਲ-ਨਾਲ 3 ਦਸੰਬਰ ਨੂੰ ਨਵੀਂ ਦਿੱਲੀ `ਚ ਆਯੋਜਿਤ ‘ਡੈਜ਼ੀਗਨੇਸ਼ਨਜ਼ ਡਾਇਲਾਗ` ਦੌਰਾਨ ਅੱਤਵਾਦ ਨਾਲ ਨਜਿੱਠਣ ਲਈ ਸਹਿਯੋਗ ਵਧਾਉਣ `ਤੇ ਚਰਚਾ ਕੀਤੀ ਸੀ ।
ਟੀ. ਆਰ. ਐੱਫ. ਨੇ ਲਈ ਸੀ ਪਹਿਲਗਾਮ ਅੱਤਵਾਦੀ ਹਮਲੇ ਦੀ ਜਿ਼ੰਮੇਵਾਰੀ
ਗੱਲਬਾਤ ਵਿਚ ਭਾਰਤੀ ਪੱਖ ਨੇ ਲਸ਼ਕਰ-ਏ-ਤੋਇਬਾ (Lashkar-e-Taiba) ਨਾਲ ਜੁੜੇ `ਦਿ ਰੈਜ਼ਿਸਟੈਂਸ ਫਰੰਟ’ (ਟੀ. ਆਰ. ਐੱਫ.) ਨੂੰ ਇਕ ਵਿਦੇਸ਼ੀ ਅੱਤਵਾਦੀ ਸੰਗਠਨ ਅਤੇ ਵਿਸ਼ੇਸ਼ ਤੌਰ `ਤੇ ਨਾਮਜ਼ਦ ਗਲੋਬਲ ਅੱਤਵਾਦੀ (ਐੱਸ. ਡੀ. ਜੀ. ਟੀ.) ਦੀ ਸੂਚੀ `ਚ ਪਾਉਣ ਲਈ ਅਮਰੀਕੀ ਵਿਦੇਸ਼ ਵਿਭਾਗ ਦਾ ਧੰਨਵਾਦ ਕੀਤਾ । ਟੀ. ਆਰ. ਐੱਫ. ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਜਿ਼ੰਮੇਵਾਰੀ ਲਈ ਸੀ ।
Read More : ਪਾਕਿਸਤਾਨ ਵਿਚ 2025 ਵਿਚ ਅੱਤਵਾਦੀ ਘਟਨਾਵਾਂ `ਚ 25 ਫੀਸਦੀ ਵਾਧਾ









