ਮੁੰਬਈ, 18 ਦਸੰਬਰ 2025 : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ (Bollywood actress Shilpa Shetty) ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਹੀਂ ਜਾਪਦੀਆਂ । ਆਮਦਨ ਕਰ ਵਿਭਾਗ (Income Tax Department) ਨੇ ਮੁੰਬਈ ਦੇ ਦਾਦਰ ਇਲਾਕੇ ਵਿਚ ਉਸਦੇ ਬੈਸਟੀਅਨ ਰੈਸਟੋਰੈਂਟ (Bastian Restaurant) `ਤੇ ਛਾਪਾ ਮਾਰਿਆ । ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਦੇ ਕਈ ਅਧਿਕਾਰੀ ਮੌਕੇ `ਤੇ ਪਹੁੰਚੇ ਅਤੇ ਘੰਟਿਆਂ ਤੱਕ ਤਲਾਸ਼ੀ ਮੁਹਿੰਮ (Search operation) ਚਲਾਈ । ਵਿਭਾਗ ਅਧਿਕਾਰੀਆਂ ਨੇ ਵਿੱਤੀ ਲੈਣ-ਦੇਣ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਰਿਕਾਰਡਾਂ ਦੀ ਜਾਂਚ ਕੀਤੀ । ਦੱਸਿਆ ਜਾ ਰਿਹਾ ਹੈ ਕਿ ਰੈਸਟੋਰੈਂਟ ਦੇ ਸੰਚਾਲਨ ਨਾਲ ਸਬੰਧਤ ਆਮਦਨ ਕਰ ਭੁਗਤਾਨ `ਚ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਸੀ ।
ਆਮਦਨ ਕਰ ਵਿਭਾਗ ਨੇ ਨਹੀਂ ਦਿੱਤੀ ਛਾਪੇ ਤੋਂ ਬਾਅਦ ਕੋਈ ਜਾਣਕਾਰੀ
ਹਾਲਾਂਕਿ ਆਮਦਨ ਕਰ ਵਿਭਾਗ ਨੇ ਛਾਪੇ ਤੋਂ ਬਾਅਦ ਕੋਈ ਜਾਣਕਾਰੀ ਨਹੀਂ ਦਿੱਤੀ ਹੈ । ਸਿ਼ਲਪਾ ਸ਼ੈੱਟੀ ਇਸ ਰੈਸਟੋਰੈਂਟ ਦੀ ਕੋ-ਆਨਰ ਹੈ । ਉਸਦੇ ਨਾਲ ਰਣਜੀਤ ਬਿੰਦਰਾ ਵੀ ਇਸਦਾ ਮਾਲਕ ਹੈ । ਇਹ ਰੈਸਟੋਰੈਂਟ 2016 ਵਿਚ ਸ਼ੁਰੂ ਹੋਇਆ ਸੀ 8 ਅਤੇ ਇਸ ਤੋਂ ਬਾਅਦ ਤੋਂ ਹੀ ਇਹ ਆਪਣੇ ਸੀ-ਫੂਡ ਲਈ ਬਹੁਤ ਮਸ਼ਹੂਰ ਰਿਹਾ ਹੈ ।
ਬੈਂਗਲੁਰੂ ਵਾਲੇ ਰੋਸਟੋਰੈਂਟ ਵਿਰੁੱਧ ਵੀ ਮਾਮਲਾ ਦਰਜ
ਸ਼ਿਲਪਾ ਦੇ ਮੁੰਬਈ ਵਾਲੇ ਰੈਸਟੋਰੈਂਟ `ਤੇ ਇਨਕਮ ਟੈਕਸ ਦੀ ਛਾਪੇਮਾਰੀ ਓਦੋਂ ਹੋਈ ਹੈ, ਜਦੋਂ ਬੈਂਗਲੁਰੂ ਪੁਲਸ ਨੇ ਅਦਾਕਾਰਾ ਦੇ ਰੈਸਟੋਰੈਂਟ ਵਿਰੁੱਧ ਮਾਮਲਾ ਦਰਜ ਕੀਤਾ ਹੈ । ਬੈਂਗਲੁਰੂ ਵਾਲੇ ਬੈਸਟੀਅਨ ਰੈਸਟੋਰੈਂਟ `ਤੇ ਕਥਿਤ ਤੌਰ `ਤੇ ਨਿਰਧਾਰਤ ਸਮੇਂ ਤੋਂ ਵੱਧ ਖੁੱਲ੍ਹਾ ਰਹਿਣ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਦੇਰ ਰਾਤ ਦੀਆਂ ਪਾਰਟੀਆਂ ਦੀ ਆਗਿਆ ਦੇਣ ਦਾ ਦੋਸ਼ ਹੈ ।
Read More : ਆਮਦਨ ਕਰ ਵਿਭਾਗ ਨੇ ਕੀਤੀ ਕਾਂਗਰਸੀ ਨੇਤਾ ਰਮਿੰਦਰ ਅਮਲਾ ਦੇ ਘਰ `ਤੇ ਰੇਡ









