ਨਵੀਂ ਦਿੱਲੀ, 23 ਦਸੰਬਰ 2025 : ਦਿੱਲੀ ਦੀ ਇਕ ਅਦਾਲਤ (Delhi Court) ਨੇ 1984 ਦੇ ਸਿੱਖ ਵਿਰੋਧੀ ਦੰਗਿਆਂ (Anti-Sikh riots of 1984) ਨਾਲ ਸਬੰਧਤ ਇਕ ਮਾਮਲੇ `ਚ ਸੋਮਵਾਰ ਨੂੰ ਆਪਣਾ ਫੈਸਲਾ ਸੁਰੱਖਿਅਤ (Decision secured) ਰੱਖ ਲਿਆ ।
22 ਜਨਵਰੀ ਨੂੰ ਸੁਣਾਇਆ ਜਾਏਗਾ
ਇਸ ਮਾਮਲੇ ਵਿਚ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ (Sajjan Kumar) ਦੋਸ਼ੀ ਹੈ । ਵਿਸ਼ੇਸ਼ ਜੱਜ ਦਿਗ ਵਿਨੇ ਸਿੰਘ ਨੇ ਮਾਮਲੇ ਵਿਚ ਅੰਤਿਮ ਦਲੀਲਾਂ ਤੋਂ ਬਾਅਦ 22 ਜਨਵਰੀ (January 22) ਲਈ ਫੈਸਲਾ ਸੁਰੱਖਿਅਤ ਰੱਖ ਲਿਆ । ਕੁਮਾਰ ਨੂੰ ਭਾਰੀ ਸੁਰੱਖਿਆ ਵਿਚ ਅਦਾਲਤ `ਚ ਪੇਸ਼ ਕੀਤਾ ਗਿਆ । ਫਰਵਰੀ 2015 ਵਿਚ ਇਕ ਵਿਸ਼ੇਸ਼ ਜਾਂਚ ਦਲ ਨੇ ਦਿੱਲੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਵਿਚ ਦੰਗਿਆਂ ਦੌਰਾਨ ਹੋਈ ਹਿੰਸਾ ਦੀਆਂ ਸਿ਼ਕਾਇਤਾਂ ਦੇ ਆਧਾਰ `ਤੇ ਕੁਮਾਰ ਵਿਰੁੱਧ 2 ਐੱਫ. ਆਈ. ਆਰ. ਦਰਜ ਕੀਤੀਆਂ ਸਨ ।
ਕਦੋਂ ਕੀਤੀ ਗਈ ਪਹਿਲੀ ਐਫ. ਆਈ. ਆਰ.
ਪਹਿਲੀ ਐੱਫ. ਆਈ. ਆਰ. ਜਨਕਪੁਰੀ ਵਿਚ ਹੋਈ ਹਿੰਸਾ ਦੇ ਸਬੰਧ ਵਿਚ ਦਰਜ ਕੀਤੀ ਗਈ ਸੀ, ਜਿਥੇ ਇਕ ਨਵੰਬਰ 1984 ਨੂੰ ਸੋਹਨ ਸਿੰਘ ਅਤੇ ਉਸ ਦੇ ਜਵਾਈ ਅਵਤਾਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ । ਦੂਜੀ ਐੱਫ, ਆਈ. ਆਰ. ਗੁਰਚਰਨ ਸਿੰਘ ਦੇ ਮਾਮਲੇ ਵਿਚ ਦਰਜ ਕੀਤੀ ਗਈ ਸੀ, ਜਿਨ੍ਹਾਂ ਨੂੰ ਕਥਿਤ ਤੌਰ `ਤੇ 2 ਨਵੰਬਰ 1984 ਨੂੰ ਵਿਕਾਸਪੁਰੀ ਵਿਚ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ ।
Read More : ਬੱਚੀ ਨਾਲ ਬਲਾਤਕਾਰ ਦੇ ਦੋਸ਼ ਹੇਠ ਦੋਸ਼ੀ ਨੂੰ ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ









