ਮੈਂ ਆਪਣੇ ਦੇਸ਼ `ਚ ਅਸੁਰੱਖਿਅਤ ਮਹਿਸੂਸ ਨਹੀਂ ਕਰਦਾ : ਕਪਿਲ ਸ਼ਰਮਾ

0
19
Kapil Sharma

ਮੁੰਬਈ, 27 ਨਵੰਬਰ 2025 : ਭਾਰਤ ਦੇ ਪ੍ਰਸਿੱਧ ਕਾਮੇਡੀ ਐਕਟਰ ਕਪਿਲ ਸ਼ਰਮਾ (Comedy actor Kapil Sharma) ਨੂੰ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਦੇ ਕੈਨੇਡਾ ਸਥਿਤ ਕੈਂਪਸ ਕੈਫੇ (Campus Cafes in Canada) `ਤੇ 3 ਵਾਰ ਹੋਈ ਫਾਇਰਿੰਗ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਮੁੰਬਈ ਜਾਂ ਆਪਣੇ ਦੇਸ਼ ਵਿਚ ਅਸੁਰੱਖਿਅਤ ਮਹਿਸੂਸ ਨਹੀਂ ਕਰਦਾ । ਸਾਡੀ ਮੁੰਬਈ ਪੁਲਸ ਵਰਗਾ ਕੋਈ ਨਹੀਂ (There is no one like Mumbai Police) ਹੈ । ਉੱਥੇ ਜਿੰਨੀ ਵਾਰ ਗੋਲੀ ਚੱਲੀ ਉਸ ਤੋਂ ਬਾਅਦ ਸਾਡੇ ਕੈਫੇ ਵਿਚ ਹੋਰ ਵੱਡੀ ਓਪਨਿੰਗ ਲੱਗੀ । ਉੱਪਰ ਵਾਲਾ ਨਾਲ ਹੈ ਤਾਂ ਸਭ ਠੀਕ ਹੈ ।

ਅਸਲ `ਚ ਗੋਲੀਬਾਰੀ ਦੀ ਹਰ ਘਟਨਾ ਤੋਂ ਬਾਅਦ ਸਾਡੇ ਕੈਫੇ `ਚ ਜਿ਼ਆਦਾ ਗਿਣਤੀ ਵਿਚ ਲੋਕ ਆਏ : ਕਪਿਲ ਸ਼ਰਮਾ

ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉੱਥੋਂ ਦੇ ਨਿਯਮਾਂ ਅਤੇ ਪੁਲਸ ਕੋਲ ਸ਼ਾਇਦ ਅਜਿਹੀਆਂ ਘਟਨਾਵਾਂ `ਤੇ ਕਾਬੂ ਪਾਉਣ ਦੀ ਸ਼ਕਤੀ ਨਹੀਂ ਹੈ ਪਰ ਜਦੋਂ ਸਾਡਾ ਮਾਮਲਾ ਹੋਇਆ ਤਾਂ ਇਹ ਫੈਡਰਲ ਸਰਕਾਰ ਕੋਲ ਗਿਆ ਅਤੇ ਕੈਨੇਡਾ ਦੀ ਸੰਸਦ ਵਿਚ ਇਸ ਉਪਰ ਚਰਚਾ ਹੋਈ । ਅਸਲ `ਚ ਗੋਲੀਬਾਰੀ (Shooting) ਦੀ ਹਰ ਘਟਨਾ ਤੋਂ ਬਾਅਦ ਸਾਡੇ ਕੈਫੇ `ਚ ਜਿ਼ਆਦਾ ਗਿਣਤੀ ਵਿਚ ਲੋਕ ਆਏ, ਇਸ ਲਈ ਜੇ ਰੱਬ ਮੇਰੇ ਨਾਲ ਹੈ ਤਾਂ ਸਭ ਠੀਕ ਹੈ ।

Read more : ਵਿਨੀਪੈਗ ਪੁਲਸ ਨੇ ਕੀਤਾ ਨਸ਼ਾ ਤਸਕਰਾਂ ਦੇ ਨੈਟਵਰਕ ਦਾ ਪਰਦਾ ਫਾਸ਼

LEAVE A REPLY

Please enter your comment!
Please enter your name here