ਚੰਡੀਗੜ੍ਹ, 23 ਦਸੰਬਰ 2025 : ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਸਾਬਕਾ ਆਈ. ਜੀ. ਜ਼ਹੂਰ ਹੈਦਰ ਜ਼ੈਦੀ ਨੂੰ ਸੀ. ਬੀ. ਆਈ. ਅਦਾਲਤ ਵਲੋਂ ਸੁਣਾਈ ਗਈ ਉਮਰ ਕੈਦ (Life imprisonment) ਦੀ ਸਜ਼ਾ ਨੂੰ ਮੁਅਤਲ (Suspended) ਕਰ ਦਿੱਤਾ ਹੈ ।
ਕੀ ਤੇ ਕਦੋਂ ਦਾ ਸੀ ਮਾਮਲਾ
ਸਾਲ 2017 ਵਿੱਚ ਸ਼ਿਮਲਾ ਜ਼ਿਲ੍ਹੇ ਦੇ ਕੋਟਖਾਈ ਵਿੱਚ ਹੋਏ ਬਹੁਤ ਮਸ਼ਹੂਰ ਗੁੜੀਆ ਬਲਾਤਕਾਰ ਅਤੇ ਕਤਲ ਕੇਸ ਦੇ ਦੋਸ਼ੀ ਸੂਰਜ ਦੇ ਕਤਲ ਦੇ ਮਾਮਲੇ ਸਾਹਮਣੇ ਆਇਆ ਸੀ । ਜਿਸ ਵਿਚ ਚੰਡੀਗੜ੍ਹ ਸੀ. ਬੀ. ਆਈ. ਅਦਾਲਤ (C. B. I. Court) ਨੇ ਸ਼ਿਮਲਾ ਦੇ ਸਾਬਕਾ ਆਈ. ਪੀ. ਐਸ. ਜ਼ਹੂਰ ਹੈਦਰ ਜ਼ੈਦੀ (Zahoor Haider Zaidi) ਸਮੇਤ ਅੱਠ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ।
ਹਾਲਾਂਕਿ ਕੇਸ ਵਿੱਚ ਨਾਮਜ਼ਦ ਤਤਕਾਲੀ ਐਸ. ਪੀ. ਡੀ. ਡਬਲਯੂ. ਨੇਗੀ ਨੂੰ ਗਵਾਹਾਂ ਦੀ ਗਵਾਹੀ ਅਤੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ ਪਰ ਸਾਰੇ ਦੋਸ਼ੀਆਂ ਨੂੰ ਇਸ ਸਾਲ 27 ਜਨਵਰੀ ਨੂੰ ਸਜ਼ਾ ਸੁਣਾਈ ਗਈ ਸੀ । ਜ਼ੈਦੀ ਤੋਂ ਇਲਾਵਾ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਵਿੱਚ ਤਤਕਾਲੀ ਡੀ. ਐਸ. ਪੀ. ਮਨੋਜ ਜੋਸ਼ੀ, ਸਬ-ਇੰਸਪੈਕਟਰ ਰਜਿੰਦਰ ਸਿੰਘ, ਏ. ਐਸ. ਆਈ. ਦੀਪ ਚੰਦ ਸ਼ਰਮਾ, ਸਟੈਂਡਰਡ ਹੈੱਡ ਕਾਂਸਟੇਬਲ ਮੋਹਨ ਲਾਲ ਅਤੇ ਸੂਰਤ ਸਿੰਘ, ਹੈੱਡ ਕਾਂਸਟੇਬਲ ਰਫ਼ੀ ਮੁਹੰਮਦ ਅਤੇ ਕਾਂਸਟੇਬਲ ਰਣਜੀਤ ਸਤੇਤਾ ਸ਼ਾਮਲ ਹਨ ।
Read More : ਹਾਈਕੋਰਟ ਦੇ ਹੁਕਮਾਂ ਤੇ ਆਡੀਓ ਰਿਕਾਰਡਿੰਗ ਦੀ ਜਾਂਚ ਹੋਵੇਗੀ ਚੰਡੀਗੜ੍ਹ ਦੀ ਲੈਬ ਵਿਚ









