ਨਵੀਂ ਦਿੱਲੀ, 8 ਦਸੰਬਰ 2025 : ਜੇਲ `ਚ ਬੰਦ ਪੌਣ-ਪਾਣੀ ਕਾਰਕੁੰਨ ਸੋਨਮ ਵਾਂਗਚੁਕ (Sonam Wangchuk) ਦੀ ਪਤਨੀ ਗੀਤਾਂਜਲੀ ਵੱਲੋਂ ਦਾਇਰ ਪਟੀਸ਼ਨ `ਤੇ ਸੁਪਰੀਮ ਕੋਰਟ (Supreme Court) ਸੋਮਵਾਰ ਸੁਣਵਾਈ ਕਰੇਗੀ ।
ਮਾਮਲੇ ਦੀ ਸੁਣਵਾਈ ਜਸਟਿਸ ਅਰਵਿੰਦ ਕੁਮਾਰ ਤੇ ਐੱਨ. ਵੀ. ਅੰਜਾਰੀਆ ਦੀ ਬੈਂਚ ਵੱਲੋਂ ਕੀਤੇ ਜਾਣ ਦੀ ਹੈ ਸੰਭਾਵਨਾ
ਇਸ `ਚ ਰਾਸ਼ਟਰੀ ਸੁਰੱਖਿਆ ਐਕਟ (National Security Act) ਅਧੀਨ ਉਸ ਦੇ ਪਤੀ ਦੀ ਨਜ਼ਰਬੰਦੀ ਨੂੰ `ਗੈਰ-ਕਾਨੂੰਨੀ ਤੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੀ ਮਨਮਰਜ਼ੀ ਵਾਲੀ ਕਾਰਵਾਈ` ਦੱਸਿਆ ਗਿਆ ਹੈ । ਮਾਮਲੇ ਦੀ ਸੁਣਵਾਈ ਜਸਟਿਸ ਅਰਵਿੰਦ ਕੁਮਾਰ ਤੇ ਐੱਨ. ਵੀ. ਅੰਜਾਰੀਆ ਦੀ ਬੈਂਚ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਹੈ । ਲੱਦਾਖ ਨੂੰ ਛੇਵੀਂ ਅਨੁਸੂਚੀ `ਚ ਸ਼ਾਮਲ ਕਰਨ (Ladakh to be included in the Sixth Schedule) ਤੇ ਸੂਬੇ ਦਾ ਦਰਜਾ ਦੇਣ ਦੀ ਮੰਗ ਦੌਰਾਨ ਹੋਏ ਹਿੰਸਕ ਪ੍ਰਦਰਸ਼ਨਾਂ `ਚ 4 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 90 ਹੋਰ ਜ਼ਖਮੀ ਹੋ ਗਏ ਸਨ । ਸਰਕਾਰ ਨੇ ਵਾਂਗਚੁਕ `ਤੇ ਹਿੰਸਾ ਭੜਕਾਉਣ ਦਾ ਦੋਸ਼ ਲਾਇਆ ਹੈ ।
Read More : ਸੁਪਰੀਮ ਕੋਰਟ ਦੀ ਸਪੱਸ਼ਟ ਬਿਆਨੀ ਮੰਦਰ ਦਾ ਪੈਸਾ ਭਗਵਾਨ ਦਾ









