ਭੱਟ ਜੋੜੇ ਨੂੰ ਰਾਹਤ ਨਾ ਮਿਲਣ ਤੇ ਜ਼ਮਾਨਤ ਅਰਜ਼ੀ `ਤੇ ਸੁਣਵਾਈ ਕੱਲ

0
20
Vikram Bhatt

ਉਦੇਪੁਰ, 21 ਦਸੰਬਰ 2025 : ਫਿਲਮ ਬਣਾਉਣ ਦੇ ਨਾਮ `ਤੇ ਕਰੋੜਾਂ ਰੁਪਏ ਦੀ ਕਥਿਤ ਧੋਖਾਦੇਹੀ ਦੇ ਮਾਮਲੇ `ਚ ਮਸ਼ਹੂਰ ਫਿਲਮ ਨਿਰਦੇਸ਼ਕ (Film director) ਵਿਕਰਮ ਭੱਟ (Vikram Bhatt) ਅਤੇ ਉਨ੍ਹਾਂ ਦੀ ਪਤਨੀ ਸ਼ਵੇਤਾਂਬਰੀ (Shwetambari) ਨੂੰ ਸ਼ਨੀਵਾਰ ਨੂੰ ਵੀ ਰਾਹਤ ਨਹੀਂ ਮਿਲੀ । ਸੈਸ਼ਨ ਕੋਰਟ `ਚ ਜੱਜ ਦੇ ਛੁੱਟੀ `ਤੇ ਹੋਣ ਕਾਰਨ ਜ਼ਮਾਨਤ ਅਰਜ਼ੀ (Bail application) `ਤੇ ਸੁਣਵਾਈ ਨਹੀਂ ਹੋਈ । ਹੁਣ ਇਸ ਮਾਮਲੇ `ਚ ਸੋਮਵਾਰ ਨੂੰ ਉਦੇਪੁਰ ਦੀ ਏ. ਡੀ. ਜੇ.-3 ਕੋਰਟ `ਚ ਸੁਣਵਾਈ ਹੋਣ ਦੀ ਸੰਭਾਵਨਾ ਹੈ ।

ਪਹਿਲਾਂ ਏ. ਸੀ. ਜੇ. ਐਮ. ਕੋਰਟ-4 ਨੇ ਕਰ ਦਿੱਤੀ ਸੀ ਜ਼ਮਾਨਤ ਖਾਰਜ

ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਏ. ਸੀ. ਜੇ. ਐੱਮ. ਕੋਰਟ-4 ਨੇ ਭੱਟ ਜੋੜੇ ਦੀ ਜ਼ਮਾਨਤ ਅਰਜ਼ੀ ਖਾਰਿਜ ਕਰ ਦਿੱਤੀ ਸੀ । ਇਸ ਤੋਂ ਬਾਅਦ ਉਨ੍ਹਾਂ ਦੇ ਵਕੀਲ ਨੇ ਸੈਸ਼ਨ ਕੋਰਟ `ਚ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਸੀ, ਜਿਸ `ਤੇ ਸ਼ਨੀਵਾਰ ਨੂੰ ਸੁਣਵਾਈ ਤੈਅ ਸੀ । ਏ. ਸੀ. ਜੇ. ਐੱਮ. ਕੋਰਟ ਨੇ ਜ਼ਮਾਨਤ ਅਰਜ਼ੀ ਖਾਰਿਜ ਕਰਦੇ ਹੋਏ ਆਪਣੇ ਹੁਕਮ ’ਚ ਕਿਹਾ ਸੀ ਕਿ ਜੇ ਮੁਲਜ਼ਮਾਂ ਨੂੰ ਰਿਹਾਅ ਕੀਤਾ ਗਿਆ ਤਾਂ ਗਵਾਹਾਂ ਨੂੰ ਪ੍ਰਭਾਵਿਤ ਕੀਤੇ ਜਾਣ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਕੋਰਟ ਨੇ ਦੋ ਦਿਨ ਦੀ ਸੁਣਵਾਈ ਤੋਂ ਬਾਅਦ ਹੁਕਮ ਸੁਰੱਖਿਅਤ ਰੱਖ ਕੇ ਫੈਸਲਾ ਸੁਣਾਇਆ ਸੀ ।

Read More : 30 ਕਰੋੜ ਦੀ ਧੋਖਾਦੇਹੀ ਮਾਮਲੇ ਵਿਚ ਫਿਲਮ ਡਾਇਰੈਕਟਰ ਅਤੇ ਪਤਨੀ ਨੂੰ ਭੇਜਿਆ ਜੇਲ

LEAVE A REPLY

Please enter your comment!
Please enter your name here