ਵਕੀਲਾਂ ਦੀ ਹੜ੍ਹਤਾਲ ਕਾਰਨ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਤੇ ਸੁਣਵਾਈ ਟਲੀ

0
24
Amritpal singh

ਚੰਡੀਗੜ੍ਹ, 17 ਦਸੰਬਰ 2025 : ਹਾਈਕੋਰਟ ਬਾਰ ਐਸੋਸੀਏਸ਼ਨ (High Court Bar Association) ਵਲੋਂ ਕੰਮ-ਕਾਜ ਠੱਪ ਰੱਖੇ ਜਾਣ ਦੇ ਚਲਦਿਆਂ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਤੇ ਸੁਣਵਾਈ ਜੋ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਹੋਣੀ ਸੀ ਅੱਜ ਵੀ ਨਾ ਹੋ ਸਕੀ । ਜਿਸਦੇ ਚਲਦਿਆਂ ਅਦਾਲਤ ਨੇ ਹੁਣ ਮਾਮਲੇ ਦੀ ਅਗਲੀ ਸੁਣਵਾਈ 18 ਦਸੰਬਰ (Next hearing on December 18) ਤੈਅ ਕੀਤੀ ਹੈ।

ਕੀ ਕਾਰਨ ਹੈ ਵਕੀਲਾਂ ਦੀ ਹੜ੍ਹਤਾਲ ਦਾ

ਦੱਸਣਯੋਗ ਹੈ ਕਿ ਹਰਿਆਣਾ ਪੁਲਸ ਵੱਲੋਂ ਇੱਕ ਵਕੀਲ ਨਾਲ ਕੀਤੀ ਗਈ ਕਥਿਤ ਬਦਸਲੂਕੀ ਦੇ ਵਿਰੋਧ ਵਿੱਚ ਹਾਈਕੋਰਟ ਦੇ ਵਕੀਲਾਂ ਨੇ ਅੱਜ ਵੀ ਕੰਮਕਾਜ ਨਾ ਕਰਨ ਦਾ ਰੂਝਾਨ ਜਾਰੀ ਰੱਖਿਆ ਹੋਇਆ ਸੀ । ਇਸ ਹੜਤਾਲ ਕਾਰਨ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਪਾਲ ਸਿੰਘ (Amritpal Singh) ਸਮੇਤ ਕਈ ਹੋਰ ਅਹਿਮ ਕੇਸਾਂ ਦੀ ਸੁਣਵਾਈ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ ।

Read More : ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਤੇ ਹੋਈ ਸੁਣਵਾਈ

LEAVE A REPLY

Please enter your comment!
Please enter your name here