ਨਵੀਂ ਦਿੱਲੀ, 27 ਦਸੰਬਰ 2025 : ਭਾਰਤ ਦਾ ਸਟਾਰ ਮਿਡਫੀਲਡਰ ਹਾਰਦਿਕ ਸਿੰਘ (Hardik Singh) ਨੂੰ 3 ਜਨਵਰੀ ਤੋਂ ਚੇਨਈਂ ਵਿਚ ਸ਼ੁਰੂ ਹੋ ਰਹੀ ਪੁਰਸ਼ ਹਾਕੀ ਇੰਡੀਆ ਲੀਗ ਵਿਚ ਐੱਚ. ਆਈ. ਐੱਲ. ਸੰਚਾਲਨ ਪ੍ਰੀਸ਼ਦ ਟੀਮ ਦਾ ਕਪਤਾਨ (Captain) ਬਣਾਇਆ ਗਿਆ ਹੈ ।
ਐੱਚ. ਆਈ. ਐੱਲ. ਸੰਚਾਨਲ ਪ੍ਰੀਸ਼ਦ ਦਾ ਪਹਿਲਾ ਮੈਚ 5 ਨੂੰ
ਐੱਚ. ਆਈ. ਐੱਲ. ਸੰਚਾਨਲ ਪ੍ਰੀਸ਼ਦ (H. I. L. Sanchanal Parishad) ਦਾ ਪਹਿਲਾ ਮੈਚ 5 ਜਨਵਰੀ ਨੂੰ ਐੱਸ. ਜੀ. ਪਾਈਪਰਸ ਨਾਲ ਹੋਣਾ ਹੈ । ਇਸ ਟੀਮ ਵਿਚ ਲਲਿਤ ਉਪਾਧਿਆਏ, ਸੈਮ ਵਾਰਡ, ਸੁਰਿੰਦਰ ਕੁਮਾਰ ਤੇ ਕੇਨ ਰਸੇਲ ਵਰਗੇ ਧਾਕੜ ਵੀ ਮੌਜੂਦ ਹਨ। ਇਸ ਤੋਂ ਇਲਾਵਾ ਜਨੀਅਰ ਵਿਸ਼ਵ ਕੱਪ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਰਹੇ ਗੁਰਜੋਤ ਸਿੰਘ, ਮਨਮੀਤ ਸਿੰਘ ਤੇ ਟੀ. ਪ੍ਰਿਯਵਤ ਵੀ ਟੀਮ ਵਿਚ ਹੈ। ਯੂ. ਪੀ. ਰੁਦਾਸ ਦੇ ਪਿੱਛੇ ਹਟਣ . ਤੋਂ ਬਾਅਦ 2026 ਸੈਸ਼ਨ ਲਈ ਐੱਚ. ਆਈ. ਐੱਲ. ਸੰਚਾਲਨ ਪ੍ਰੀਸ਼ਦ ਟੀਮ ਬਣਾਈ ਗਈ ਤਾਂ ਕਿ ਖਿਡਾਰੀਆਂ ਨੂੰ ਨੁਕਸਾਨ ਨਾ ਹੋਵੇ ।
Read More : ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਸ਼ੈਫਾਲੀ ਬਣੀ ਮੰਥ ਆਫ ਦਿ ਪਲੇਅਰ









