ਚੰਡੀਗੜ੍ਹ, 24 ਦਸੰਬਰ 2025 : ਪੰਜਾਬ ਦੇ ਸਾਬਕਾ ਡੀ. ਆਈ. ਜੀ. (Former D. I. G.) ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੁਣ 2 ਜਨਵਰੀ ਨੂੰ ਹੋਵੇਗੀ । ਦੱਸਣਯੋਗ ਹੈ ਕਿ ਪਹਿਲਾਂ ਇਹ ਸੁਣਵਾਈ 25 ਦਸੰਬਰ ਨੂੰ ਹੋਣੀ ਸੀ ਪਰ ਛੁੱਟੀ ਦੇ ਚਲਦਿਆਂ ਅੱਜ ਸੁਣਵਾਈ ਕਰਨ ਤੇ ਪਟੀਸ਼ਨ ਤੇ ਸੁਣਵਾਈ ਦਾ ਸਮਾਂ ਅੱਗੇ ਪਾ ਦਿੱਤਾ ਗਿਆ ।
ਸੀ. ਬੀ. ਆਈ. ਨੇ ਮੰਗਿਆ ਜਵਾਬ ਦਾਇਰ ਕਰਨ ਲਈ ਸਮਾਂ
ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸਾਬਕਾ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (Harcharan Singh Bhullar) ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਜੋ ਹੁਣ 2 ਜਨਵਰੀ ਨੂੰ ਹੋਵੇਗੀ ਦਾ ਮੁੱਖ ਕਾਰਨ ਸੀ. ਬੀ. ਆਈ. (C. B. I.) ਵਲੋਂ ਜਵਾਬ ਦਾਇਰ ਕਰਨ ਲਈ ਸਮਾਂ ਮੰਗਣਾ ਹੈ । ਹਰਚਰਨ ਸਿੰਘ ਭੁੱਲਰ ਵੱਲੋਂ ਅਦਾਲਤ ਵਿੱਚ ਇੱਕ ਹੋਰ ਅਰਜ਼ੀ ਵੀ ਦਾਇਰ ਕੀਤੀ ਗਈ ਹੈ, ਜਿਸਦੀ ਸੁਣਵਾਈ ਮੁਲਤਵੀ ਹੋ ਗਈ ਹੈ ।
Read More : ਸੀ. ਬੀ. ਆਈ. ਨੇ ਮੰਗੀ ਕੇਂਦਰੀ ਗ੍ਰਹਿ ਮੰਤਰਾਲਾ ਤੋਂ ਭੁੱਲਰ ਤੇ ਕੇਸ ਚਲਾਉਣ ਦੀ ਮਨਜ਼ੂਰੀ









