ਜ਼ਖਮੀਆਂ ਨੂੰ ਹਸਪਤਾਲ ਲਿਜਾਣ ਵਾਲੇ `ਰਾਹ ਵੀਰ` ਨੂੰ ਸਰਕਾਰ ਦੇਵੇਗੀ ਇਨਾਮ

0
28
Nitin Gadkari

ਨਵੀਂ ਦਿੱਲੀ, 20 ਦਸੰਬਰ 2025 : ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ (Minister of Road Transport and Highways) ਨਿਤਿਨ ਗਡਕਰੀ ਨੇ ਕਿਹਾ ਹੈ ਕਿ ਜਿਹੜਾ ਵੀ ਵਿਅਕਤੀ ਸੜਕ ਹਾਦਸੇ (Road accidents) `ਚ ਜ਼ਖਮੀ ਹੋਣ ਵਾਲੇ ਨੂੰ ਹਸਪਤਾਲ (Hospital) ਲੈ ਕੇ ਜਾਏਗਾ, ਉਸ ਨੂੰ `ਰਾਹ ਵੀਰ`(Rah Veer) ਕਿਹਾ ਜਾਵੇਗਾ । ਸਰਕਾਰ ਉਸ ਵਿਅਕਤੀ ਨੂੰ 25,000 ਰੁਪਏ ਦਾ ਇਨਾਮ ਦੇਵੇਗੀ ।

ਹਰ ਸਾਲ ਲਗਭਗ 5 ਲੱਖ ਸੜਕ ਹਾਦਸੇ ਹੋਣ ਤੇ ਨਿਤੀਨ ਗਡਕਰੀ ਕੀਤਾ ਦੁੱਖ ਪ੍ਰਗਟ

ਉਨ੍ਹਾਂ ਲੋਕ ਸਭਾ `ਚ ਕਿਹਾ ਕਿ ਵਧੇਰੇ ਸੜਕ ਹਾਦਸੇ ਉਨ੍ਹਾਂ ਲੋਕਾਂ ਨਾਲ ਜੁੜੇ ਹੁੰਦੇ ਹਨ ਜੋ ਅਕਸਰ ਸੁਰੱਖਿਆ ਨਿਯਮਾਂ ਨੂੰ ਅਣਡਿੱਠ ਕਰਦੇ ਹਨ । ਉਨ੍ਹਾਂ ਮੈਂਬਰਾਂ ਨੂੰ ਆਪਣੇ-ਆਪਣੇ ਹਲਕਿਆਂ `ਚ ਸੜਕ ਸੁਰੱਖਿਆ ਮੁਹਿੰਮਾਂ (Road safety campaigns) ਸ਼ੁਰੂ ਕਰਨ ਦਾ ਸੱਦਾ ਵੀ ਦਿੱਤਾ । ਉਨ੍ਹਾਂ ਇਸ ਤੱਥ `ਤੇ ਦੁੱਖ ਪ੍ਰਗਟ ਕੀਤਾ ਕਿ ਹਰ ਸਾਲ ਲਗਭਗ 500,000 ਸੜਕ ਹਾਦਸੇ ਹੁੰਦੇ ਹਨ ਤੇ ਔਸਤ 180,000 ਕੀਮਤੀ ਜਾਨਾਂ ਜਾਂਦੀਆਂ ਹਨ ।

ਸੜਕ ਸੁਰੱਖਿਆ ਨਿਯਮਾਂ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ : ਨਿਤਿਨ ਗਡਕਰੀ

ਵਧੇਰੇ ਪੀੜਤ ਨੌਜਵਾਨ ਹੁੰਦੇ ਹਨ । ਹੇਠਲੇ ਹਾਊਸ `ਚ ਪ੍ਰਸ਼ਨ ਕਾਲ ਦੌਰਾਨ ਨਿਤਿਨ ਗਡਕਰੀ (Nitin Gadkari) ਨੇ ਕਿਹਾ ਕਿ ਮੈਨੂੰ ਇਹ ਕਹਿੰਦੇ ਹੋਏ ਅਫਸੋਸ ਹੋ ਰਿਹਾ ਹੈ ਕਿ ਸੜਕ ਹਾਦਸੇ ਮਨੁੱਖੀ ਗਲਤੀਆਂ ਨਾਲ ਜੁੜੇ ਹੋਏ ਹਨ । ਸੜਕ ਸੁਰੱਖਿਆ ਨਿਯਮਾਂ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ । ਹਰ ਸਾਲ ਹਾਦਸਿਆਂ `ਚ ਲਗਭਗ ਇਕ ਸੱਖ 80 ਹਜ਼ਾਰ ਲੋਕ ਮਰਦੇ ਹਨ । ਇਹ ਗਿਣਤੀ ਕਿਸੇ ਵੀ ਜੰਗ ਜਾਂ ਕੋਵਿਡ ਮਹਾਂਮਾਰੀ ਦੌਰਾਨ ਹੋਈਆਂ ਮੌਤਾਂ ਦੀ ਗਿਣਤੀ ਨਾਲੋਂ ਵੀ ਵੱਧ ਹੈ । ਨੌਜਵਾਨ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ ।

Read More : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ‘ਚ ਕਈ ਵੱਡੇ ਪ੍ਰੋਜੈਕਟਾਂ ਦਾ ਕੀਤਾ ਐਲਾਨ

LEAVE A REPLY

Please enter your comment!
Please enter your name here