ਰਾਹੁਲ ਵਲੋਂ ਸੰਸਦ `ਚ ਹਵਾ ਪ੍ਰਦੂਸ਼ਣ ਦਾ ਮੁੱਦਾ ਚੁੱਕਣ ਤੇ ਸਰਕਾਰ ਚਰਚਾ ਲਈ ਤਿਆਰ

0
43
Rahul Gandhi

ਨਵੀਂ ਦਿੱਲੀ, 14 ਦਸੰਬਰ 2025 : ਲੋਕ ਸਭਾ `ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ (Rahul Gandhi) ਨੇ ਦਿੱਲੀ ਸਮੇਤ ਕਈ `ਵੱਡੇ ਸ਼ਹਿਰਾਂ `ਚ ਹਵਾ ਪ੍ਰਦੂਸ਼ਣ (Air pollution) ਦਾ ਹਾਊਸ `ਚ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਸਰਕਾਰ ਨੂੰ ਸੰਸਦ `ਚ `ਵਿਸਤ੍ਰਿਤ ਚਰਚਾ (Detailed discussion) ਕਰਨੀ ਚਾਹੀਦੀ ਹੈ ।

ਸਮੱਸਿਆ ਦੇ ਹੱਲ ਲਈ ਹਰੇਕ ਸ਼ਹਿਰ ਲਈ ਇਕ ਯੋਜਨਾ ਪੇਸ਼ ਕਰਨੀ ਚਾਹੀਦੀ ਹੈ : ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੂੰ ਇਸ ਸਮੱਸਿਆ ਦੇ ਹੱਲ ਲਈ ਹਰੇਕ ਸ਼ਹਿਰ ਲਈ ਇਕ ਯੋਜਨਾ ਪੇਸ਼ ਕਰਨੀ ਚਾਹੀਦੀ ਹੈ । ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਇਹ ਮੁੱਦਾ ਵਪਾਰ ਸਲਾਹਕਾਰ ਕਮੇਟੀ (ਬੀ. ਏ. ਸੀ.) ਦੀ ਮੀਟਿੰਗ `ਚ ਉਠਾਇਆ ਗਿਆ ਸੀ । ਸਰਕਾਰ ਇਸ `ਤੇ ਚਰਚਾ ਕਰਨ ਲਈ ਤਿਆਰ ਹੈ । ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਹਾਊਸ `ਚ ਜ਼ੀਰੋ ਆਵਰ ਦੌਰਾਨ ਇਹ ਮੁੱਦਾ ਉਠਾਇਆ ਤੇ ਕਿਹਾ ਕਿ ਸਾਡੇ ਵਧੇਰੇ ਵੱਡੇ ਸ਼ਹਿਰਾਂ `ਚ ਜ਼ਹਿਰੀਲੀ ਹਵਾ (Toxic air) ਦੀ ਚਾਦਰ ਛਾਈ ਹੋਈ ਹੈ । ਲੱਖਾਂ ਬੱਚੇ ਫੇਫੜਿਆਂ ਦੀਆਂ ਬੀਮਾਰੀਆਂ ਤੋਂ ਪੀੜਤ ਹਨ। ਉਨ੍ਹਾਂ ਦਾ ਭਵਿੱਖ ਬਰਬਾਦ ਹੋ ਰਿਹਾ ਹੈ। ਲੋਕ ਕੈਂਸਰ ਦਾ ਸ਼ਿਕਾਰ ਹੋ ਰਹੇ ਹਨ। ਬਜ਼ੁਰਗ ਸਾਹ ਲੈਣ ਲਈ ਸੰਘਰਸ਼ ਕਰ ਰਹੇ ਹਨ ।

ਹਾਊਸ ਵਿਚ ਹੋਇਆ ਹਰ ਕੋਈ ਇਸ ਗੱਲ ਤੇ ਸਹਿਮਤ

ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਇਹ ਇਕ ਅਜਿਹਾ ਮੁੱਦਾ ਹੈ ਜਿਸ `ਤੇ ਸਰਕਾਰ ਤੇ ਸਾਡੇ ਦਰਮਿਆਨ ਪੂਰੀ ਸਹਿਮਤੀ ਹੋਵੇਗੀ । ਇਹ ਕੋਈ ਵਿਚਾਰਧਾਰਕ ਮੁੱਦਾ ਨਹੀਂ ਹੈ । ਹਾਊਸ `ਚ ਹਰ ਕੋਈ ਇਸ ਗੱਲ ਨਾਲ ਸਹਿਮਤ ਹੈ ਕਿ ਹਵਾ ਪ੍ਰਦੂਸ਼ਣ ਤੇ ਇਸ ਨਾਲ ਸਾਡੇ ਲੋਕਾਂ ਨੂੰ ਹੋ ਰਿਹਾ ਨੁਕਸਾਨ ਇਕ ਅਜਿਹੀ ਚੀਜ਼ ਹੈ ਜਿਸ `ਤੇ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦੇਸ਼ ਦੇ ਸ਼ਹਿਰਾਂ `ਚ ਹਵਾ ਦੇ ਪ੍ਰਦੂਸ਼ਣ ਨੂੰ ਹੱਲ ਕਰਨ ਲਈ ਇਕ ਯੋਜਨਾ ਵਿਕਸਤ ਕਰਨੀ ਚਾਹੀਦੀ ਹੈ । ਵਿਰੋਧੀ ਧਿਰ ਨੂੰ ਇਕ ਯੋਜਨਾ ਵਿਕਸਤ ਕਰਨ `ਚ ਸਰਕਾਰ ਨਾਲ ਸਹਿਯੋਗ ਕਰਨ ਵਿਚ ਖੁਸ਼ੀ ਹੋਵੇਗੀ ।

ਅਸੀਂ ਸੰਸਦ `ਚ ਸੱਤਾਧਾਰੀ ਪਾਰਟੀ ਦੀਆਂ ਧੱਜੀਆਂ ਉਡਾ ਦਿੱਤੀਆਂ

ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਲੋਕ ਸਭਾ `ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਵੰਦੇ ਮਾਤਰਮ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) `ਤੇ ਚਰਚਾ ਦੌਰਾਨ ਕਾਂਗਰਸ ਤੇ ਵਿਰੋਧੀ ਗੱਠਜੋੜ ਦੇ ਮੈਂਬਰਾਂ ਵੱਲੋਂ ਕੀਤੀ ਗਈ ਬਹਿਸ ਤੋਂ ਬਹੁਤ ਪ੍ਰਭਾਵਿਤ ਹੋਏ ਹਨ । ਸੰਸਦ ਭਵਨ ਕੰਪਲੈਕਸ `ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ `ਚ ਰਾਹੁਲ ਨੇ ਕਿਹਾ ਕਿ ਵਿਰੋਧੀ ਗੱਠਜੋੜ ਦੇ ਮੈਂਬਰਾਂ ਨੇ ਇਨ੍ਹਾਂ ਦੋਵਾਂ ਮੁੱਦਿਆਂ ’ਤੇ ਚਰਚਾ ਦੌਰਾਨ ਸੱਤਾਧਾਰੀ ਪਾਰਟੀ ਦੀਆਂ ਧੱਜੀਆਂ ਉਡਾ ਦਿੱਤੀਆਂ । ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਕਾਰਨ ਮਾਨਸਿਕ ਤੌਰ `ਤੇ ਪਰੇਸ਼ਾਨ ਹਨ।ਇਸੇ ਕਾਰਨ ਹੀ ਇਹ ਸੱਚਾਈ ਸਾਹਮਣੇ ਆਈ ਕਿ ਭਾਜਪਾ ਤੇ ਇਸ ਦੀ ਸਰਕਾਰ ਦਾ ਪੂਰਾ ਸਿਸਟਮ ਵੋਟ ਚੋਰੀ ਵਿਚ ਸ਼ਾਮਲ ਹੈ । ਇਹੀ ਕਾਰਨ ਹੈ ਕਿ ਸ਼ਾਹ ਨੇ ਨਿਰਾਸ਼ਾ `ਚ ਹਾਊਸ `ਚ ਗੈਰ-ਸੰਸਦੀ ਭਾਸ਼ਾ ਦੀ ਵਰਤੋਂ ਕੀਤੀ ।

Read More : ਚੋਣ ਕਮਿਸ਼ਨ ਰਾਹੀਂ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਜਪਾ : ਰਾਹੁਲ ਗਾਂਧੀ

LEAVE A REPLY

Please enter your comment!
Please enter your name here