ਮੁੰਬਈ, 10 ਦਸੰਬਰ 2025 : ਕੇਂਦਰ ਸਰਕਾਰ (Central Government) ਨੇ ਪਿਛਲੇ ਕੁਝ ਦਿਨਾਂ `ਚ ਵੱਡੀ ਗਿਣਤੀ `ਚ ਉਡਾਣਾਂ ਰੱਦ ਕਰਨ ਵਾਲੀ ਏਅਰਲਾਈਨ ਇੰਡੀਗੋ (Airline Indigo) `ਤੇ ਕਾਰਵਾਈ ਕਰਦੇ ਹੋਏ ਉਸ ਨੂੰ ਉਡਾਣਾਂ ਦੀ ਗਿਣਤੀ 10 ਫੀਸਦੀ ਘੱਟ ਕਰਨ ਦਾ ਹੁਕਮ ਦਿੱਤਾ ਹੈ । ਅਜਿਹਾ ਕਰਨ ਨਾਲ ਸੰਕਟ ਪ੍ਰਭਾਵਿਤ ਏਅਰਲਾਈਨ ਨੂੰ ਆਪਣਾ ਸੰਚਾਲਨ ਸਥਿਰ ਕਰਨ `ਚ ਮਦਦ ਮਿਲੇਗੀ ।
ਮੰਗਲਵਾਰ ਨੂੰ 422 ਹੋਰ ਉਡਾਣਾਂ ਰੱਦ
ਨਵੇਂ ਉਡਾਣ ਸੇਵਾ ਨਿਯਮਾਂ (New flight service rules) ਦਾ ਦੂਜਾ ਪੜਾਅ ਲਾਗੂ ਹੋਣ ਤੋਂ ਬਾਅਦ ਇੰਡੀਗੋ ਦੇ ਪਰਿਚਾਲਨ `ਚ ਭਾਰੀ ਅਵਿਵਸਥਾ ਹੋਈ ਹੈ। ਇਸ ਦੌਰਾਨ ਹੁਣ ਤੱਕ 4000 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਜਦਕਿ ਸੈਂਕੜੇ ਉਡਾਣਾਂ ਦੇਰ ਨਾਲ ਸੰਚਾਲਿਤ ਹੋਈਆਂ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡ ਨੇ ਇਕ ਬਿਆਨ ਵਿਚ ਕਿਹਾ ਕਿ ਇੰਡੀਗੋ ਦੇ ਸੀ. ਈ. ਓ. ਪੀਟਰ ਐਲਬਰਸ ਨੂੰ ਮੰਤਰਾਲਾ `ਚ ਤਲਬ ਕੀਤਾ ਗਿਆ ਸੀ ਤਾਂ ਜੋ ਉਹ ਸਥਿਤੀ ਦੀ ਜਾਣਕਾਰੀ ਦੇ ਸਕਣ।
ਸਰਕਾਰ ਨੇ ਲਿਆ ਹੈ ਇਨ੍ਹਾਂ ਉਡਾਣਾਂ ਨੂੰ ਹੋਰ ਹਵਾਈ ਅੱਡਿਆਂ ਨੂੰ ਦੇਣ ਦਾ ਫ਼ੈਸਲਾ
ਸਰਕਾਰ ਨੇ ਇਨ੍ਹਾਂ ਉਡਾਣਾਂ ਨੂੰ ਹੋਰ ਹਵਾਈ ਅੱਡਿਆਂ ਨੂੰ ਦੇਣ ਦਾ ਫੈਸਲਾ ਲਿਆ ਹੈ । ਗੁਰੂਗ੍ਰਾਮ ਸਥਿਤ ਹਵਾਬਾਜ਼ੀ ਕੰਪਨੀ ਭਾਰਤ ਦੀਆਂ ਕੁਲ ਘਰੇਲੂ ਉਡਾਣਾਂ ਦਾ 65 ਫੀਸਦੀ ਤੋਂ ਵੱਧ ਹਿੱਸਾ ਸੰਭਾਲਦੀ ਹੈ । 9.66 ਫੀਸਦੀ ਤੇ ਗਰਮੀਆਂ ਦੇ ਗੁਰੂਗ੍ਰਾਮ-ਆਧਾਰਤ ਏਅਰਲਾਈਨ ਭਾਰਤ ਦੀਆਂ 65 ਫੀਸਦੀ ਤੋਂ ਵੱਧ ਘਰੇਲੂ ਉਡਾਣਾਂ ਨੂੰ ਸੰਭਾਲਦੀ ਹੈ । ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਨੇ ਦੱਸਿਆ ਕਿ ਇੰਡੀਗੋ ਨੇ ਸਰਦੀਆਂ ਦੇ ਸ਼ਡਿਊਲ-24 ਦੇ ਮੁਕਾਬਲੇ ਆਪਣੀਆਂ ਰਵਾਨਗੀਆਂ `ਚ ਸ਼ਡਿਊਲ-25 ਦੇ ਮੁਕਾਬਲੇ 6.05 ਫੀਸਦੀ ਦਾ ਵਾਧਾ ਕੀਤਾ ਹੈ । ਹਾਲਾਂਕਿ, ਏਅਰਲਾਈਨ ਨੇ ਇਨ੍ਹਾਂ ਸ਼ਡਿਊਲਾਂ ਨੂੰ ਸਹੀ ਢੰਗ ਨਾਲ ਚਲਾਉਣ ਦੀ ਯੋਗਤਾ ਦਾ ਪ੍ਰਦਰਸ਼ਨ ਨਹੀਂ ਕੀਤਾ ਹੈ ।
ਸਾਰੇ ਖੇਤਰਾਂ `ਚ ਉਡਾਣਾਂ `ਚ 5 ਫੀਸਦੀ ਦੀ ਕਟੌਤੀ ਦਾ ਨਿਰਦੇਸ਼ ਦਿੱਤਾ ਗਿਆ ਹੈ : ਡੀ. ਜੀ. ਸੀ. ਏ.
ਡੀ. ਜੀ. ਸੀ. ਏ. ਨੇ ਕਿਹਾ ਕਿ ਸਾਰੇ ਖੇਤਰਾਂ `ਚ ਉਡਾਣਾਂ `ਚ 5 ਫੀਸਦੀ ਦੀ ਕਟੌਤੀ ਦਾ ਨਿਰਦੇਸ਼ ਦਿੱਤਾ ਗਿਆ ਹੈ। ਇੰਡੀਗੋ ਨੂੰ ਕਿਸੇ ਵੀ ਖੇਤਰ `ਚ ਖਾਸ ਕਰ ਕੇ ਉੱਚ ਮੰਗ ਤੇ ਉੱਚ ਦਰਜੇ ਵਾਲੀਆਂ ਉਡਾਣਾਂ `ਚ ਸਿੰਗਲ-ਫਲਾਈਟ ਓਪਰੇਸ਼ਨ ਤੋਂ ਬਚਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇੰਡੀਗੋ 2025-26 ਦੇ ਸਰਦੀਆਂ ਦੇ ਸ਼ਡਿਊਲ ਅਧੀਨ ਰੋਜ਼ਾਨਾ 2,200 ਤੋਂ ਵੱਧ ਉਡਾਣਾਂ ਚਲਾ ਰਹੀ ਹੈ। ਇਹ ਸ਼ਡਿਊਲ ਅਕਤੂਬਰ ਦੇ ਆਖਰੀ ਹਫ਼ਤੇ ਸ਼ੁਰੂ ਹੋਇਆ ਸੀ ਤੇ ਮਾਰਚ 2026 ਦੇ ਅੰਤ ਤੱਕ ਚੱਲੇਗਾ ।
ਇੰਡੀਗੋ ਦੀਆਂ ਉਡਾਣਾਂ ਵਿਚ 8ਵੇਂ ਦਿਨ ਵੀ ਰੁਕਾਵਟ ਰਹੀ ਜਾਰੀ
ਓਧਰ ਇੰਡੀਗੋ ਦੀਆਂ ਉਡਾਣਾਂ `ਚ ਰੁਕਾਵਟ 8ਵੇਂ ਦਿਨ ਵੀ ਜਾਰੀ ਰਹੀ ਅਤੇ ਹਵਾਬਾਜ਼ੀ ਕੰਪਨੀ ਨੇ ਮੰਗਲਵਾਰ ਨੂੰ 6 ਹਵਾਈ ਅੱਡਿਆਂ ਤੋਂ 422 ਉਡਾਣਾਂ ਰੱਦ ਕਰ ਦਿੱਤੀਆਂ । ਸੂਤਰਾਂ ਨੇ ਦੱਸਿਆ ਕਿ ਕੁਲ 422 ਉਡਾਣਾਂ ਵਿਚੋਂ ਦਿੱਲੀ ਹਵਾਈ ਅੱਡੇ `ਤੇ 152 ਤੇ ਬੈਂਗਲੁਰੂ ਹਵਾਈ ਅੱਡੇ `ਤੇ 121 ਉਡਾਣਾਂ ਰੱਦ ਹੋਈਆਂ । ਸੂਤਰਾਂ ਨੇ ਦੱਸਿਆ ਕਿ ਹੈਦਰਾਬਾਦ `ਚ ਇੰਡੀਗੋ ਦੀਆਂ 58 ਉਡਾਣਾਂ ਰੱਦ ਹੋਈਆਂ ਜਦਕਿ ਮੁੰਬਈ `ਚ 41 ਉਡਾਣਾਂ ਰੱਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇੰਡੀਗੋ ਨੇ ਚੇਨਈ ਹਵਾਈ ਅੱਡੇ ਤੋਂ 50 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ ।
Read More : ਇੰਡੀਗੋ ਦੀਆਂ ਫਲਾਈਟਾਂ ਰੱਦ ਹੋਣ ਕਾਰਨ ਯਾਤਰੀ ਹੋ ਰਹੇ ਹਨ ਪ੍ਰੇਸ਼ਾਨ









