ਹੈਦਰਾਬਾਦ `ਚ ਗੋਦਰੇਜ ਪ੍ਰਾਪਰਟੀਜ਼ ਨੇ 2600 ਕਰੋੜ ਰੁਪਏ ਤੋਂ ਵੱਧ ਦੇ ਘਰ ਵੇਚੇ

0
31
Godrej Properties

ਨਵੀਂ ਦਿੱਲੀ, 15 ਦਸੰਬਰ 2025 : ਗੋਦਰੇਜ ਪ੍ਰਾਪਰਟੀਜ਼ (Godrej Properties) ਨੇ ਹੈਦਰਾਬਾਦ `ਚ ਸੰਚਾਲਨ ਦੇ ਪਹਿਲੇ ਸਾਲ `ਚ 2,600 ਕਰੋੜ ਰੁਪਏ ਦੀਆਂ ਰਿਹਾਇਸ਼ੀ ਸੰਪਤੀਆਂ ਵੇਚੀਆਂ ਹਨ ।

ਕੰਪਨੀ ਬਣਾ ਰਹੀ ਹੈ ਸ਼ਹਿਰ ਵਿਚ ਕਾਰੋਬਾਰ ਦੇ ਵਿਸਥਾਰ ਕਰਨ ਦੀ ਯੋਜਨਾ : ਕੰਪਨੀ ਅਧਿਕਾਰੀ

`ਰੀਅਲ ਅਸਟੇਟ ਕੰਪਨੀ (Real estate company) ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੰਪਨੀ ਇਸ ਸ਼ਹਿਰ `ਚ ਕਾਰੋਬਾਰ ਦਾ ਵਿਸਥਾਰ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿੱਥੇ ਵਿਕਾਸ ਦੇ ਬੇਹੱਦ ਮੌਕੇ ਹਨ। ਇਸ ਸਾਲ ਜਨਵਰੀ `ਚ ਗੋਦਰੇਜ ਪ੍ਰਾਪਰਟੀਜ਼ ਨੇ ਕੋਕਾਪੇਟ `ਚ ਆਪਣਾ ਪਹਿਲਾ ਪ੍ਰਾਜੈਕਟ ਸ਼ੁਰੂ ਕਰ ਕੇ ਹੈਦਰਾਬਾਦ ਦੇ ਰਿਹਾਇਸ਼ੀ ਬਾਜ਼ਾਰ (Hyderabad’s residential market) `ਚ ਪ੍ਰਵੇਸ਼ ਕਰਨ ਦਾ ਐਲਾਨ ਕੀਤਾ ।

ਕੰਪਨੀ ਨੇ ਕੀਤਾ ਹੈ ਹੈਦਰਾਬਾਦ ਦੇ ਬਾਜ਼ਾਰ `ਚ ਬੇਹੱਦ ਚੰਗਾ ਪ੍ਰਦਰਸ਼ਨ : ਪਿਰੋਜਸਾ ਗੋਦਰੇਜ

ਗੋਦਰੇਜ ਪ੍ਰਾਪਰਟੀਜ਼ ਦੀ ਕਾਰਜਕਾਰੀ ਪ੍ਰਧਾਨ ਪਿਰੋਜਸ਼ਾ ਗੋਦਰੇਜ ਨੇ ਇਸ ਗੱਲ `ਤੇ ਪ੍ਰਕਾਸ਼ ਪਾਇਆ ਕਿ ਕੰਪਨੀ ਨੇ ਹੈਦਰਾਬਾਦ ਦੇ ਬਾਜ਼ਾਰ `ਚ ਬੇਹੱਦ ਚੰਗਾ ਪ੍ਰਦਰਸ਼ਨ ਕੀਤਾ ਹੈ। ਪਿਰੋਜਸ਼ਾ ਨੇ ਕਿਹਾ ਕਿ ਅਸੀਂ ਹੈਦਰਾਬਾਦ `ਚ ਆਪਣੇ 2 ਪ੍ਰਾਜੈਕਟਾਂ ਰਾਹੀਂ ਪਹਿਲੇ ਸਾਲ `ਚ 2,600 ਕਰੋੜ ਰੁਪਏ ਤੋਂ ਵੱਧ ਦੀ ਵਿਕਰੀ ਬੁਕਿੰਗ ਹਾਸਲ ਕੀਤੀ ਹੈ ।

Read more : 28 ਰੀਅਲ ਅਸਟੇਟ ਕੰਪਨੀਆਂ ਨੇ ਅਪ੍ਰੈਲ-ਸਤੰਬਰ `ਚ ਜਾਇਦਾਦ ਵੇਚੀ

LEAVE A REPLY

Please enter your comment!
Please enter your name here