ਨਵੀਂ ਦਿੱਲੀ, 25 ਨਵੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ *ਅਸਫਲ ਜਾਂ ਟੁੱਟੇ ਰਿਸ਼ਤਿਆਂ ਨੂੰ ਜਬਰ-ਜ਼ਨਾਹ (Rape) ਵਰਗੇ ਅਪਰਾਧ ਦਾ ਰੰਗ ਦੇਣ ਦੇ ਚਿੰਤਾ ਵਾਲੇ ਪਹਿਲੂ ਵੱਲ ਇਸ਼ਾਰਾ ਕਰਦੇ ਹੋਏ । ਸੋਮਵਾਰ ਨੂੰ ਕਿਹਾ ਕਿ ਇਸ ਸਬੰਧੀ ਅਪਰਾਧਿਕ ਨਿਆਂ ਤੰਤਰ ਦੀ ਦੁਰਵਰਤੋਂ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ । ਸੁਪਰੀਮ ਕੋਰਟ ਨੇ ਇਕ ਕਥਿਤ ਜਬਰ-ਜਨਾਹ ਮਾਮਲੇ ਵਿਚ ਦਰਜ ਸਿ਼ਕਾਇਤ ਰੱਦ ਕਰਦਿਆਂ ਕਿਹਾ ਕਿ ਹਰ ਖਰਾਬ ਰਿਸ਼ਤੇ (Bad relationships) ਨੂੰ ਰੇਪ ਦੇ ਅਪਰਾਧ ਵਿਚ ਬਦਲਣਾ ਨਾ ਸਿਰਫ ਅਪਰਾਧ ਦੀ ਗੰਭੀਰਤਾ ਨੂੰ ਘੱਟ ਕਰਦਾ ਹੈ ਸਗੋਂ ਮੁਲਜ਼ਮ ਦੇ ਦਾਮਨ ਨੂੰ ਕਲੰਕਿਤ ਵੀ ਕਰਦਾ ਹੈ ਤੇ ਉਸ ਦੇ ਨਾਲ ਗੰਭੀਰ ਬੇਇਨਸਾਫੀ (Serious injustice) ਕਰਦਾ ਹੈ ।
ਰੇਪ ਦਾ ਅਪਰਾਧ ਸਭ ਤੋਂ ਗੰਭੀਰ ਸ਼੍ਰੇਣੀ ਵਾਲਾ ਹੈ : ਜਸਟਿਸ
ਜਸਟਿਸ ਬੀ. ਵੀ. ਨਾਗਰਤਨਾ (Justice B. V. Nagaratna) ਅਤੇ ਜਸਟਿਸ ਆਰ. ਮਹਾਦੇਵਨ ਦੀ ਬੈਂਚ ਨੇ ਕਿਹਾ ਕਿ ਰੇਪ ਦਾ ਅਪਰਾਧ (The crime of rape) ਸਭ ਤੋਂ ਗੰਭੀਰ ਸ਼੍ਰੇਣੀ ਵਾਲਾ ਹੈ ਅਤੇ ਸਿਰਫ ਉਨ੍ਹਾਂ ਹੀ ਮਾਮਲਿਆਂ ਵਿਚ ਲਾਗੂ ਕੀਤਾ ਜਾਣਾ ਚਾਹੀਦਾ ਹੈ, ਜਿਥੇ ਅਸਲੀ ਸੈਕਸ ਹਿੱਸਾ, ਜਬਰੀ ਜਾਂ ਸੁਤੰਤਰ ਸਹਿਮਤੀ ਦੀ ਘਾਟ ਹੋਵੇ । ਬੈਂਚ ਨੇ ਇਹ ਵੀ ਕਿਹਾ ਕਿ ਕਾਨੂੰਨ ਨੂੰ ਉਨ੍ਹਾਂ ਅਸਲੀ ਮਾਮਲਿਆਂ ਪ੍ਰਤੀ ਸੰਵੇਦਨਸ਼ੀਲ ਰਹਿਣਾ ਚਾਹੀਦਾ ਹੈ, ਜਿਥੇ ਭਰੋਸੇ ਦਾ ਕਤਲ ਹੋਇਆ ਹੋਵੇ ਤੇ ਸਨਮਾਨ ਦਾ ਘਾਣ ਹੋਇਆ ਹੋਵੇ । ਬੈਂਚ ਨੇ ਮੁੰਬਈ ਹਾਈ ਕੋਰਟ ਦੀ ਔਰੰਗਾਬਾਦ ਬੈਂਚ ਵਲੋਂ ਮਾਰਚ, 2025 ਵਿਚ ਦਿੱਤੇ ਗਏ ਹੁਕਮ ਦੇ ਵਿਰੁੱਧ ਇਕ ਵਿਅਕਤੀ ਵਲੋਂ ਦਾਇਰ ਅਪੀਲ `ਤੇ ਆਪਣਾ ਫੈਸਲਾ ਸੁਣਾਇਆ ।
Read More : ਸੁਪਰੀਮ ਕੋਰਟ ਨੇ ਕੀਤੀ ਜਸਟਿਸ ਯਸ਼ਵੰਤ ਵਰਮਾ ਦੀ ਅਪੀਲ ਰੱਦ







