ਢਾਕਾ, 12 ਦਸੰਬਰ 2025 : ਬੰਗਲਾਦੇਸ਼ (Bangladesh) `ਚ 12 ਫਰਵਰੀ ਨੂੰ ਆਮ ਚੋਣਾਂ (General elections) ਕਰਵਾਈਆਂ ਜਾਣਗੀਆਂ । ਅਗਸਤ-2024 `ਚ ਵਿਦਿਆਰਥੀਆਂ ਦੇ ਹਿੰਸਕ ਪ੍ਰਦਰਸ਼ਨ ਦਰਮਿਆਨ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਸਰਕਾਰ ਦੇ ਸੱਤਾ ਤੋਂ ਬੇਦਖ਼ਲ ਹੋਣ ਤੋਂ ਬਾਅਦ ਇਹ ਪਹਿਲੀਆਂ ਚੋਣਾਂ ਹੋਣਗੇ ।
ਮੁੱਖ ਚੋਣ ਕਮਿਸ਼ਨਰ ਨੇ 2026 ਵਿਚ ਸਵੇਰ ਦੇ 7. 30 ਤੋਂ ਲੈ ਕੇ ਪੈਣਗੀਆਂ ਸ਼ਾਮ ਦੇ 4. 30ਵਜੇ ਤੱਕ
ਮੁੱਖ ਚੋਣ ਕਮਿਸ਼ਨਰ (Chief Election Commissioner) (ਸੀ. ਈ. ਸੀ.) ਏ. ਐੱਮ. ਐੱਮ. ਨਾਸਿਰਉੱਦੀਨ ਨੇ ਕਿਹਾ ਕਿ ਵੋਟਾਂ 12 ਫਰਵਰੀ-2026 (12 February 2026) ਨੂੰ ਸਵੇਰੇ 7.30 ਵਜੇ ਤੋਂ ਸ਼ਾਮ 4.30 ਵਜੇ ਤੱਕ ਪੈਣਗੀਆਂ । ਮੁੱਖ ਸਲਾਹਕਾਰ ਮੁਹੰਮਦ ਯੂਨੁਸ ਦੀ ਅਗਵਾਈ` ਵਾਲੇ ਰਾਸ਼ਟਰੀ ਸਹਿਮਤੀ ਕਮਿਸ਼ਨ ਦੇ ਸੁਧਾਰ ਪ੍ਰਸਤਾਵਾਂ `ਤੇ ਜਨਤਾ ਦੀ ਰਾਏ ਜਾਣਨ ਲਈ ਵੋਟਾਂ ਵਾਲੇ ਦਿਨ, 12 ਫਰਵਰੀ ਨੂੰ ਇਕੱਠੇ ਰੈਫਰੈਂਡਮ ਵੀ ਕਰਵਾਇਆ ਜਾਵੇਗਾ । ਸੀ. ਈ. ਸੀ. ਦੀ ਰਾਸ਼ਟਰਪਤੀ ਮੁਹੰਮਦ -ਸ਼ਹਾਬੂਦੀਨ ਨਾਲ ਮੁਲਾਕਾਤ ਦੇ ਇਕ ਦਿਨ ਬਾਅਦ ਇਹ ਐਲਾਨ ਕੀਤਾ ਗਿਆ । ਰਾਸ਼ਟਰਪਤੀ ਨੇ ਸੀ. ਈ. ਸੀ. ਨੂੰ ਆਮ ਚੋਣਾਂ ਨੂੰ `ਆਜਾਦ ਅਤੇ ਨਿਰਪੱਖ` ਤਰੀਕੇ ਨਾਲ ਸੰਪੰਨ ਕਰਾਉਣ ਲਈ `ਪੂਰਨ ਸਮਰਥਨ ਅਤੇ ਸਹਿਯੋਗ` ਦਾ ਭਰੋਸਾ ਦਿੱਤਾ ਸੀ ।
Read more : ਡੀ. ਸੀ. ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਣ ਵਾਲੀਆਂ ਆਮ ਚੋਣਾਂ ਲਈ ਪ੍ਰਬੰਧਾਂ ਦੀ ਸਮੀਖਿਆ