ਨਵੀਂ ਦਿੱਲੀ, 11 ਦਸੰਬਰ 2025 : ਓਸੀਅਨ ਡੋਡਿਨ (Osian Dodin) ਹਮੇਸ਼ਾ ਤੋਂ ਵਿਵਾਦਪੂਰਨ ਕੰਮਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ। ਜਦੋਂ ਉਸ ਨੇ ਆਪਣੀਆਂ ਛਾਤੀਆਂ ਦੀ ਸਰਜਰੀ ਕਰਵਾਈ ਸੀ ਤਾਂ ਉਹ ਕਾਫੀ ਵਾਇਰਲ ਹੋਈ ਸੀ, ਇਸ ਦੌਰਾਨ ਹਾਲਾਂਕਿ ਉਸ ਨੂੰ ਆਲੋਚਨਾਵਾਂ ਦਾ ਵੀ ਸ਼ਿਕਾਰ ਹੋਣਾ ਪਿਆ ਪਰ ਹੁਣ ਉਹ ਵਿਵਾਦਪੂਰਨ ਸਾਈਟ ਓਨਲੀਫੈਨਜ਼ (OnlyFans) `ਤੇ ਆਉਣ ਲਈ -ਤਿਆਰ ਹੈ ।
ਓਸੀਅਨ ਡੋਡਿਨ ਨੇ ਇੰਟਰਵਿਊ ਵਿਚ ਕੀ ਆਖਿਆ
ਉਸ ਨੇ ਇਕ ਇੰਟਰਵਿਊ ਵਿਚ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਆਪਣੇ ਸਾਥੀ ਖਿਡਾਰੀ ਨਿਕ ਕ੍ਰਿਗੀਓਸ (Player Nick Kyrgios) ਦੇ ਨਕਸ਼ੇ ਕਦਮਾਂ `ਤੇ ਚੱਲਣ ਲਈ ਤਿਆਰ ਹੈ । ਰਿਪੋਰਟਾਂ ਅਨੁਸਾਰ ਓਨਲੀਫੈਨਜ਼ ਤੋਂ ਉਸ ਨੂੰ ਲਗਭਗ 2.8.5 ਮਿਲੀਅਨ ਡਾਲਰ ਪ੍ਰਾਪਤ ਹੋਣਗੇ । ਜਿ਼ਕਰਯੋਗ ਹੈ ਕਿ ਦਸੰਬਰ 2024 ਵਿਚ ਸੱਟ ਕਾਰਨ ਉਸ ਦਾ ਕਰੀਅਰ ਰੁੱਕ ਗਿਆ ਸੀ, ਜਿਸ ਕਾਰਨ ਉਸਦੀ ਰੈਂਕਿੰਗ 44ਵੀਂ ਸਿੱਧੇ 744ਵੇਂ ਆ ਗਈ ਸੀ ।
Read More : ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਨੂੰ 205 ਦੌੜਾਂ `ਤੇ ਕੀਤਾ ਢੇਰ









